Coronavirus Live Updates:ਅਮਰੀਕਾ ‘ਚ ਕੋਰੋਨਾ ਦਾ ਸਭ ਤੋਂ ਭਿਆਨਕ ਰੂਪ, 24 ਘੰਟਿਆਂ ‘ਚ 2300 ਤੋਂ ਵੱਧ ਮੌਤਾਂ, ਕੁੱਲ 47,663 ਮੌਤਾਂ

ਕੋਰੋਨਾਵਾਇਰਸ ਮਹਾਂਮਾਰੀ ਦੁਨੀਆ ਦੇ 210 ਦੇਸ਼ਾਂ ‘ਚ ਫੈਲ ਗਈ ਹੈ। ਪਰ ਯੂਐਸ ‘ਚ ਇਸ ਦਾ ਸਭ ਤੋਂ ਭਿਆਨਕ ਰੂਪ ਦੇਖਿਆ ਜਾ ਰਿਹਾ ਹੈ। ਇੱਥੇ ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ। ਵਿਸ਼ਵ ਮਾਹਰਾਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਅਮਰੀਕਾ ‘ਚ 2,341 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 29,973 ਨਵੇਂ ਵਿਅਕਤੀ ਇਸ ਵਾਇਰਸ ਦੀ ਚਪੇਟ 'ਚ ਆ ਚੁਕੇ ਹਨ।

ਏਬੀਪੀ ਸਾਂਝਾ Last Updated: 24 Apr 2020 05:07 PM

ਪਿਛੋਕੜ

ਕੋਰੋਨਾਵਾਇਰਸ ਮਹਾਂਮਾਰੀ ਦੁਨੀਆ ਦੇ 210 ਦੇਸ਼ਾਂ ‘ਚ ਫੈਲ ਗਈ ਹੈ। ਪਰ ਯੂਐਸ ‘ਚ ਇਸ ਦਾ ਸਭ ਤੋਂ ਭਿਆਨਕ ਰੂਪ ਦੇਖਿਆ ਜਾ ਰਿਹਾ ਹੈ। ਇੱਥੇ ਹਰ ਰੋਜ਼ ਸੈਂਕੜੇ ਲੋਕ ਮਰ ਰਹੇ...More

ਲੌਕਡਾਊਨ ਕਾਰਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਬੇਹੱਦ ਘੱਟ ਹੋ ਗਈ ਹੈ। ਜਾਂ ਇਉਂ ਕਹਿ ਲਿਆ ਜਾਵੇ ਕਿ ਕੋਰੋਨਾ ਦਾ ਗ੍ਰਾਫ ਫਲੈਟ ਹੋ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕੋਰੋਨਾ ਦੇ ਫੈਲਣ ਦੀ ਰਫ਼ਤਾਰ ਤੇ ਪੀੜਤਾਂ ਦੀ ਗਿਣਤੀ ਦੁੱਗਣੀ ਹੋਣੋਂ ਘੱਟ ਗਈ ਹੈ।