Coronavirus: ਦੁਨੀਆ ਭਰ ‘ਚ ਕੋਰੋਨਾਵਾਇਰਸ ਸੰਕਰਮਣ ਦੇ ਮਾਮਲੇ 48 ਲੱਖ ਤੱਕ ਪਹੁੰਚ ਗਏ ਹਨ। ਅਮਰੀਕਾ ‘ਚ ਸਭ ਤੋਂ ਜ਼ਿਆਦਾ ਪੀੜਤ ਹਨ। ਇੱਥੇ 15 ਲੱਖ ਤੋਂ ਵੱਧ ਲੋਕ ਇਸ ਦੀ ਚਪੇਟ 'ਚ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰੂਸ ਪੀੜਤਾਂ ਦੇ ਮਾਮਲੇ ‘ਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ।


ਅਮਰੀਕਾ ਤੋਂ ਬਾਅਦ ਰੂਸ ‘ਚ ਕੋਰੋਨਾ ਵਧੇਰੇ ਪੀੜਤ:

ਪੂਰੀ ਦੁਨੀਆ ਕੋਰੋਨਾਵਾਇਰਸ ਨਾਲ ਜੂਝ ਰਹੀ ਹੈ। ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਵਿਸ਼ਵਵਿਆਪੀ ਤੌਰ 'ਤੇ ਪੀੜਤਾਂ ਦੀ ਗਿਣਤੀ 48 ਲੱਖ 90 ਹਜ਼ਾਰ ਤੋਂ ਪਾਰ ਹੋ ਗਈ ਹੈ। ਕੋਰੋਨਾਵਾਇਰਸ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਵੀ 3 ਲੱਖ 20 ਹਜ਼ਾਰ ਨੂੰ ਪਾਰ ਕਰ ਗਈ ਹੈ।

ਅੰਕੜਿਆਂ ਅਨੁਸਾਰ ਕੱਲ੍ਹ ਤੱਕ ਸਭ ਤੋਂ ਹੇਠਲੇ ਸਥਾਨ ‘ਤੇ ਰਿਹਾ ਰੂਸ ਹੁਣ ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਆ ਗਿਆ ਹੈ। ਅਮਰੀਕਾ ‘ਚ ਜਿਥੇ ਸੰਕਰਮਿਤ ਲੋਕਾਂ ਦੀ ਗਿਣਤੀ 15 ਲੱਖ ਨੂੰ ਪਾਰ ਕਰ ਗਈ ਹੈ, ਉਥੇ 2 ਲੱਖ 90 ਹਜ਼ਾਰ ਦੀ ਗਿਣਤੀ ਰੂਸ ‘ਚ ਪਹੁੰਚ ਗਈ ਹੈ। ਹਾਲਾਂਕਿ, ਮੌਤ ਦੇ ਮਾਮਲੇ 'ਚ ਅਮਰੀਕਾ ਤੋਂ ਬਾਅਦ ਬ੍ਰਿਟੇਨ, ਇਟਲੀ ਅਤੇ ਫਰਾਂਸ ਦਾ ਨੰਬਰ ਹੈ।

ਚੀਨ ਨਾਲ ਲੜ੍ਹਣ ਲਈ ਟਰੰਪ ਨੇ ਕੀਤਾ ਸੁਪਰ-ਡੁਪਰ ਮਿਸਾਇਲ ਦਾ ਦਾਅਵਾ!

ਮੌਤ ਦੇ ਮਾਮਲੇ 'ਚ ਅਮਰੀਕਾ ਤੋਂ ਬਾਅਦ ਬ੍ਰਿਟੇਨ:

ਕੋਰੋਨਾ ਦੀ ਲਾਗ ਕਾਰਨ ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ 91 ਹਜ਼ਾਰ 981 ਹੋ ਗਈ ਹੈ, ਜਦਕਿ ਬ੍ਰਿਟੇਨ ‘ਚ 34 ਹਜ਼ਾਰ 796, ਇਟਲੀ ‘ਚ 32 ਹਜ਼ਾਰ ਅਤੇ ਫਰਾਂਸ ‘ਚ 28 ਹਜ਼ਾਰ 239 ਪਹੁੰਚ ਗਈ ਹੈ। ਸਪੇਨ ‘ਚ ਮਰਨ ਵਾਲਿਆਂ ਦੀ ਗਿਣਤੀ 27 ਹਜ਼ਾਰ 709 ਹੋ ਗਈ ਹੈ, ਜਦੋਂਕਿ ਰੂਸ ‘ਚ ਬਿਮਾਰ ਲੋਕਾਂ ਦੀ ਗਿਣਤੀ ਦੇ ਬਾਵਜੂਦ ਸਥਿਤੀ ਕਾਫ਼ੀ ਠੀਕ ਹੈ। ਇੱਥੇ, ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ 722 ਹੈ।

Amphan Cyclone: ਜਾਨਮਾਲ ਦੇ ਨੁਕਸਾਨ ਨੂੰ ਰੋਕਣ ਲਈ NDRF ਦੀਆਂ 53 ਟੀਮਾਂ ਤਾਇਨਾਤ, ਜਾਣੋਂ ਕਿਨ੍ਹਾਂ ਸੂਬਿਆਂ ‘ਤੇ ਪਵੇਗਾ ਅਸਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ