ਚੰਡੀਗੜ੍ਹ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਮੁਤਾਬਕ ਹੁਣ ਤੱਕ ਪੰਜਾਬ ‘ਚ ਕੋਰੋਨਾਵਾਇਰਸ ਦੇ ਹੁਣ ਤੱਕ 4480 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 176 ਦੀ ਰਿਪੋਰਟ ਪੌਜ਼ੇਟਿਵ, 3858 ਦੀ ਨੈਗੇਟਿਵ ਅਤੇ 446 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਦੱਸ ਦਇਏ ਕਿ ਕੋਰੋਨਾਵਾਇਰਸ ਕਾਰਨ ਹੁਣ ਤੱਕ ਸੂਬੇ ‘ਚ 12 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਕੈਪਟਨ ਸਰਕਾਰ ਨੇ ਪੰਜਾਬ ‘ਚ ਕਰਫਿਊ ਦੀ ਮਿਆਦ ਇੱਕ ਮਈ ਤਕ ਵਧਾ ਦਿੱਤੀ ਹੈ।



ਕੋਰੋਨਾ ਪ੍ਰਭਾਵਿਤ ਜ਼ਿਲ੍ਹਾ ਅਨੁਸਾਰ ਮਰੀਜ਼ਾਂ ਦੀ ਗਿਣਤੀ: ਮੁਹਾਲੀ ਵਿੱਚ 54, ਜਲੰਧਰ ਵਿੱਚ 24, ਨਵਾਂ ਸ਼ਹਿਰ ਵਿੱਚ 19, ਪਠਾਨਕੋਟ ਵਿੱਚ 16, ਮਾਨਸਾ ਅਤੇ ਅੰਮ੍ਰਿਤਸਰ ਵਿੱਚ 11-11, ਲੁਧਿਆਣਾ ਵਿੱਚ 11, ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਅਤੇ ਫਰੀਦਕੋਟ ਵਿੱਚ 3 ਲੋਕ ਸੰਰਮਿਤ ਹਨ। ਜਦਕਿ ਸੰਗਰੂਰ, ਫਤਿਹਗੜ ਸਾਹਿਬ, ਬਰਨਾਲਾ, ਪਟਿਆਲਾ ਅਤੇ ਕਪੂਰਥਲਾ ‘ਚ 2-2 ਅਤੇ ਮੁਕਤਸਰ ਦਾ ਇੱਕ ਵਿਅਕਤੀ ਕੋਰੋਨਾ ਸੰਕਰਮਿਤ ਹੈ।