ਨਵਾਂਸ਼ਹਿਰ ‘ਚ ਕੋਰੋਨਾਵਾਇਰਸ ਦੇ ਸ਼ੱਕੀ ਨੌਜਵਾਨ ਦੀ ਮੌਤ
ਏਬੀਪੀ ਸਾਂਝਾ | 28 Apr 2020 10:29 PM (IST)
ਨਵਾਂਸ਼ਹਿਰ ਦੇ ਬੰਗਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ 33 ਸਾਲਾ ਨਰਿੰਦਰ ਕੁਮਾਰ ਨੂੰ ਛਾਤੀ ‘ਚ ਦਰਦ ਹੋਣ ਦੀ ਸ਼ੱਕ ‘ਤੇ ਦਾਖਲ ਕਰਵਾਇਆ ਗਿਆ।
ਸੰਕੇਤਕ ਤਸਵੀਰ
ਨਵਾਂਸ਼ਹਿਰ: ਇੱਥੇ ਦੇ ਬੰਗਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੰਡ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ 33 ਸਾਲਾ ਨਰਿੰਦਰ ਕੁਮਾਰ ਨੂੰ ਛਾਤੀ ‘ਚ ਦਰਦ ਹੋਣ ਦੀ ਸ਼ੱਕ ‘ਤੇ ਦਾਖਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੇ ਕੋਰੋਨਾਵਾਇਰਸ ਦੀ ਸ਼ੱਕ ਹੋਣ ‘ਤੇ ਸਿਹਤ ਵਿਭਾਗ ਵੱਲੋਂ ਉਸ ਦੇ ਸੈਂਪਲ ਲਏ ਗਏ ਸੀ ਤੇ ਉਸ ਦੀ ਮ੍ਰਿਤਕ ਦੇਹ ਨੂੰ ਸੈਂਪਲ ਦੀ ਰਿਪੋਰਟ ਆਉਣ ਤੱਕ ਪ੍ਰਸ਼ਾਸਨ ਵੱਲੋਂ ਕਬਜ਼ੇ ਵਿੱਚ ਲੈ ਲਿਆ ਹੈ। ਕੋਰੋਨਾਵਾਇਰਸ ਦੀ ਪੁਸ਼ਟੀ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।