Coronavirus Today: ਪਿਛਲੇ ਕਈ ਦਿਨਾਂ ਤੋਂ ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਅੱਜ ਨਵੇਂ ਮਾਮਲਿਆਂ 'ਚ ਇੱਕ ਵਾਰ ਫਿਰ ਵਾਧਾ ਵੇਖਣ ਨੂੰ ਮਿਲਿਆ। ਦੇਸ਼ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 43,733 ਨਵੇਂ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਪਿਛਲੇ ਦਿਨੀਂ 47,240 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਦੇਸ਼ 'ਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 4,59,920 ਹੋ ਗਈ ਹੈ। ਦੇਸ਼ 'ਚ ਰਿਕਵਰੀ ਦਰ ਵੀ ਵਧ ਕੇ 97.18 ਫ਼ੀਸਦੀ ਹੋ ਗਈ ਹੈ।


ਬੀਤੇ ਦਿਨੀਂ ਕੋਰੋਨਾ ਕਾਰਨ 930 ਲੋਕਾਂ ਦੀ ਮੌਤ ਹੋਈ
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਬੀਤੇ ਦਿਨ ਦੇਸ਼ 'ਚ ਕੋਰੋਨਾ ਕਾਰਨ 930 ਲੋਕਾਂ ਦੀ ਮੌਤ ਹੋਈ, ਜਿਸ ਤੋਂ ਬਾਅਦ ਹੁਣ ਤਕ ਕੋਰੋਨਾ ਕਾਰਨ 4,04,211 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਲਾਗ ਦੀ ਤਾਜ਼ਾ ਸਥਿਤੀ :
ਕੁੱਲ ਕੋਰੋਨਾ ਦੇ ਕੇਸ - 3 ਕਰੋੜ 5 ਲੱਖ 63 ਹਜ਼ਾਰ 665
ਕੁੱਲ ਠੀਕ ਹੋਏ ਲੋਕ - 2 ਕਰੋੜ 97 ਲੱਖ 99 ਹਜ਼ਾਰ 534
ਕੁੱਲ ਐਕਟਿਵ ਕੇਸ - 4 ਲੱਖ 59 ਹਜ਼ਾਰ 920
ਕੁੱਲ ਮੌਤਾਂ - 4 ਲੱਖ 4 ਹਜ਼ਾਰ 211
ਕੁੱਲ ਟੀਕਾਕਰਨ - 36 ਕਰੋੜ 13 ਲੱਖ 23 ਹਜ਼ਾਰ 548

ਹੁਣ ਤਕ ਕੁੱਲ 42 ਕਰੋੜ 33 ਲੱਖ 32 ਹਜ਼ਾਰ 97 ਸੈਂਪਲਾਂ ਦੇ ਟੈਸਟ ਹੋ ਚੁੱਕੇ ਹਨ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਬੀਤੇ ਦਿਨੀਂ ਭਾਰਤ 'ਚ ਕੋਰੋਨਾ ਵਾਇਰਸ ਲਈ 19 ਲੱਖ 7 ਹਜ਼ਾਰ 216 ਸੈਂਪਲਾਂ ਦੇ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਦੇਸ਼ 'ਚ ਹੁਣ ਤਕ ਕੁੱਲ 42 ਕਰੋੜ 33 ਲੱਖ 32 ਹਜ਼ਾਰ 97 ਸੈਂਪਲਾਂ ਦੇ ਟੈਸਟ ਹੋ ਚੁੱਕੇ ਹਨ।

ਯੂਪੀ 'ਚ 93 ਨਵੇਂ ਕੇਸ ਸਾਹਮਣੇ ਆਏ
ਉੱਤਰ ਪ੍ਰਦੇਸ਼ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 93 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸੂਬੇ 'ਚ ਹੁਣ ਸੰਕਰਮਿਤ ਪਾਏ ਗਏ ਲੋਕਾਂ ਦੀ ਗਿਣਤੀ ਵੱਧ ਕੇ 17 ਲੱਖ 6 ਹਜ਼ਾਰ 818 ਹੋ ਗਈ ਹੈ, ਜਦਕਿ 10 ਹੋਰ ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਗਿਣਤੀ 22,656 ਹੋ ਗਈ।

 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904