ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕੱਲ੍ਹ ਰਾਤ ਭਾਰਤ ‘ਚ 396 ਮਰੀਜ਼ ਕੋਰੋਨਾ ਨਾਲ ਸੰਕਰਮਿਤ ਸੀ, ਪਰ ਇਸ ਤੋਂ ਬਾਅਦ ਕੋਰੋਨਾ ਪੌਜ਼ੇਟਿਵ ਲੋਕਾਂ ਦੀ ਗਿਣਤੀ ਵਧ ਕੇ 418 ਹੋ ਗਈ ਹੈ।
ਇੰਡੀਅਨ ਕੌਂਲ ਆਫ ਮੈਡੀਕਲ ਰਿਸਰਚ ਮੁਤਾਬਕ ਕੱਲ੍ਹ ਰਾਤ ਤੱਕ ਮਹਾਰਾਸ਼ਟਰ ਦੇ 67 ਮਾਮਲੇ ਸੀ, ਪਰ ਹੁਣ ਮਹਾਰਾਸ਼ਟਰ ‘ਚ ਮਾਮਲੇ ਵੱਧ ਕੇ 89 ਹੋ ਗਏ ਹਨ। ਇਸ ਤਰ੍ਹਾਂ ਦੇਸ਼ ‘ਚ ਕੋਰੋਨਾ ਦੇ ਪੌਜ਼ੇਟਿਵ ਕੇਸ 22 ਵੱਧ ਕੇ ਕੁੱਲ 418 ਹੋ ਗਏ ਹਨ। ਦੱਸ ਦਈਏ ਕਿ ਦੇਸ਼ ‘ਚ 7 ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋ ਚੁੱਕੀ ਹੈ।
ਹੁਣ ਤੱਕ ਕੋਰੋਨਾ ਨਾਲ ਚੀਨ ‘ਚ 3261, ਅਮਰੀਕਾ ‘ਚ 419, ਸਪੇਨ ‘ਚ 1756, ਇਰਾਨ ‘ਚ 1685 ਤੇ ਫਰਾਂਸ ‘ਚ 674 ਲੋਕ ਮਾਰੇ ਗਏ ਹਨ। ਉੱਥੇ ਹੀ ਚੰਗੀ ਖ਼ਬਰ ਇਹ ਹੈ ਕਿ ਚੀਨ ਦੇ ਵੁਹਾਨ ‘ਚ ਲਗਾਤਾਰ 5ਵੇਂ ਦਿਨ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ।
Coronavirus: ਦੇਸ਼ 'ਚ ਵਧਿਆ ਕੋਰੋਨਾ ਦਾ ਕਹਿਰ, 418 ਲੋਕ ਪੀੜਤ, ਮਹਾਰਾਸ਼ਟਰ ਦਾ ਬੁਰਾ ਹਾਲ
ਏਬੀਪੀ ਸਾਂਝਾ
Updated at:
23 Mar 2020 11:32 AM (IST)
ਦੇਸ਼ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕੱਲ੍ਹ ਰਾਤ ਭਾਰਤ ‘ਚ 396 ਮਰੀਜ਼ ਕੋਰੋਨਾ ਨਾਲ ਸੰਕਰਮਿਤ ਸੀ, ਪਰ ਇਸ ਤੋਂ ਬਾਅਦ ਕੋਰੋਨਾ ਪੌਜ਼ੇਟਿਵ ਲੋਕਾਂ ਦੀ ਗਿਣਤੀ ਵਧ ਕੇ 418 ਹੋ ਗਈ ਹੈ।
- - - - - - - - - Advertisement - - - - - - - - -