ਨਵੀਂ ਦਿੱਲੀ: ਡਬਲਯੂਐਚਓ ਦੇ ਤਾਜ਼ਾ ਅਧਿਕਾਰਤ ਅੰਕੜਿਆਂ ਮੁਤਾਬਕ ਵੀਰਵਾਰ ਤੱਕ ਦੁਨੀਆ ਭਰ ਵਿੱਚ ਕਰੋਨਵਾਇਰਸ ਦੇ ਸੰਕਰਮਣ ਦੇ 2,241 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 95,333 ਹੋ ਗਈ ਹੈ। 84 ਲੋਕਾਂ ਦੀ ਮੌਤ ਤੋਂ ਬਾਅਦ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,282 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਪਹਿਲੀ ਵਾਰ ਪੰਜ ਦੇਸ਼ਾਂ, ਖੇਤਰਾਂ ਅਤੇ ਇਲਾਕਿਆਂ ਤੋਂ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ।


ਬੁੱਧਵਾਰ ਨੂੰ ਇੱਕ ਸੰਖੇਪ ਦੌਰਾਨ, ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟ੍ਰੇਡੋਸ ਅਡਾਨੋਮ ਗੈਬਰੇਜ ਨੇ ਵਾਇਰਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਇੱਕ ਵਿਆਪਕ ਪਹੁੰਚ ਨੂੰ ਲਾਗੂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਸੀ।

ਭਾਰਤ 'ਚ ਕੀ ਹੈ ਸਥਿਤੀ:

ਭਾਰਤ ' ਕੋਰੋਨਾ ਦੇ 30 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਨਵਾਂ ਮਾਮਲਾ ਗਾਜ਼ੀਆਬਾਦ ਦਾ ਹੈ ਜਿੱਥੇ ਇਰਾਨ ਤੋਂ ਵਾਪਸ ਆਏ ਇੱਕ ਵਪਾਰੀ ਦੀ ਰਿਪੋਰਟ ਪੌਜ਼ਟਿਵ ਆਈ। ਪੌਜ਼ਟਿਵ ਪਾਏ ਗਏ ਮਰੀਜ਼ਾਂ ਵਿੱਚ 14 ਭਾਰਤੀਆਂ ਅਤੇ 16 ਵਿਦੇਸ਼ੀ ਨਾਗਰਿਕ ਹਨ। ਕੋਰੋਨਾਵਾਇਰਸ ਸੰਬੰਧੀ ਬਹੁਤ ਸਖ਼ਤ ਸਾਵਧਾਨੀ ਵਰਤੀ ਜਾ ਰਹੀ ਹੈ29607 ਵਿਅਕਤੀਆਂ ਨੂੰ ਆਈਡੀਐਸਪੀ ਕਮਿਨਿਟੀ ਨਿਗਰਾਨੀ ਵਿੱਚ ਰੱਖੀਆ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਪੂਰੀ ਤਰ੍ਹਾਂ ਤਿਆਰ, ਹਰਸ਼ਵਰਧਨ ਪਹੁੰਚੇ ਏਅਰਪੋਰਟ:

ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਅਤੇ ਕੋਰੋਨਾ ਦੀ ਜਾਂਚ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਹਰਸ਼ਵਰਧਨ ਨੇ ਸਿਹਤ ਮੰਤਰਾਲੇ 'ਚ ਇੱਕ ਮਹੱਤਵਪੂਰਨ ਬੈਠਕ ਵੀ ਕੀਤੀ, ਜਿਸ 'ਚ ਦਿੱਲੀ ਦੇ ਹਸਪਤਾਲਾਂ ਦੇ ਨੁਮਾਇੰਦੇ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।