ਨਵੀਂ ਦਿੱਲੀ: ਕੋਵਿਡ-19 ਦੇ ਚੱਲ ਰਹੇ ਲੌਕਡਾਊਨ ਦਰਮਿਆਨ ਦੇਸ਼ ‘ਚ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ 4.07 ਕਰੋੜ ਔਰਤਾਂ ਦੇ ਜਨ ਧਨ ਖਾਤਿਆਂ ਵਿੱਚ 500 ਰੁਪਏ ਪਾਏ ਹਨ। ਇਹ ਤਿੰਨ ਕਿਸ਼ਤਾਂ ਦੀ ਪਹਿਲੀ ਕਿਸ਼ਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੇਂਡੂ ਵਿਕਾਸ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਰਕਮ ਅਪ੍ਰੈਲ ਦੇ ਪਹਿਲੇ ਹਫਤੇ ਦੇ ਅੰਤ ਤੱਕ ਔਰਤਾਂ ਦੇ 20.39 ਕਰੋੜ ਤੋਂ ਜ਼ਿਆਦਾ ਜਨ ਧਨ ਖਾਤਿਆਂ ‘ਚ ਜਮ੍ਹਾ ਕਰ ਦਿੱਤੀ ਜਾਵੇਗੀ।
ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ, “ਪੇਂਡੂ ਵਿਕਾਸ ਮੰਤਰਾਲੇ ਨੇ ਅਪ੍ਰੈਲ ਮਹੀਨੇ ਲਈ ਹਰੇਕ ਔਰਤ ਦੇ ਪ੍ਰਧਾਨ ਮੰਤਰੀ ਜਨ ਧਨ ਦੇ ਖਾਤੇ ‘ਚ 500 ਰੁਪਏ ਜਮ੍ਹਾ ਕਰਨ ਲਈ ਰਾਸ਼ੀ ਜਾਰੀ ਕੀਤੀ ਹੈ ਅਤੇ ਇਹ ਰਕਮ 2 ਅਪ੍ਰੈਲ, 2020 ਨੂੰ ਟੀਚੇ ਵਾਲੇ ਖਾਤਿਆਂ ‘ਚ ਜਮ੍ਹਾ ਕੀਤੀ ਗਈ ਸੀ।”
ਦੱਸ ਦੇਈਏ ਕਿ 26 ਮਾਰਚ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੇ ਗਰੀਬ, ਮਜ਼ਦੂਰਾਂ ਅਤੇ ਰੁਜ਼ਗਾਰ ਪ੍ਰਾਪਤ ਕਰਮਚਾਰੀਆਂ ਲਈ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸਦੇ ਤਹਿਤ ਐਲਾਨ ਕੀਤਾ ਗਿਆ ਸੀ ਕਿ ਅਗਲੇ ਤਿੰਨ ਮਹੀਨਿਆਂ ‘ਚ 20 ਕਰੋੜ ਔਰਤਾਂ ਦੇ ਜਨ ਧਨ ਖਾਤੇ ਵਿੱਚ 500 ਰੁਪਏ ਦਿੱਤੇ ਜਾਣਗੇ।
ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਦੇਸ਼ ਭਰ ‘ਚ 21 ਦਿਨਾਂ ਦਾ ਲੌਕਡਾਊਨ ਲਾਇਆ ਗਿਆ ਹੈ। ਪੂਰੀ ਲੌਕਡਾਊਨ ਦੀ ਮਿਆਦ 14 ਅਪ੍ਰੈਲ ਤੱਕ ਹੈ। ਲੌਕਡਾਊਨ ਦੌਰਾਨ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ ਵਿੱਤੀ ਮਦਦ ਦਾ ਐਲਾਨ ਕੀਤੀ ਗਈ ਸੀ।
ਸਰਕਾਰ ਵੱਲੋਂ ਕੀ ਐਲਾਨ ਕੀਤੇ ਗਏ ਸੀ
ਰਾਹਤ ਪੈਕੇਜ ਤਹਿਤ ਇਹ ਵੀ ਐਲਾਨ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਅਪ੍ਰੈਲ ਦੇ ਪਹਿਲੇ ਹਫਤੇ ‘ਚ 8.70 ਕਰੋੜ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਦੀ ਕਿਸ਼ਤ ਦਿੱਤੀ ਜਾਵੇਗੀ। ਉਜਵਵਾਲਾ ਯੋਜਨਾ ਤਹਿਤ 8 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਮੁਫਤ ਗੈਸ ਦਿੱਤੀ ਜਾਏਗੀ।
ਤਿੰਨ ਕਰੋੜ ਬਜ਼ੁਰਗ ਨਾਗਰਿਕਾਂ, ਗਰੀਬ ਵਿਧਵਾਵਾਂ ਅਤੇ ਅਪਾਹਜ ਵਿਅਕਤੀਆਂ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ 1000 ਰੁਪਏ ਦੀ ਮਦਦ ਦਿੱਤੀ ਜਾਏਗੀ। ਇਸ ਨੂੰ ਦੋ ਕਿਸ਼ਤਾਂ ‘ਚ ਦਿੱਤਾ ਜਾਵੇਗਾ, ਇਸ ਨਾਲ 3 ਕਰੋੜ ਲੋਕਾਂ ਨੂੰ ਫਾਈਦਾ ਹੋਵੇਗਾ। ਮਨਰੇਗਾ ਅਧੀਨ ਮਜ਼ਦੂਰਾਂ ਲਈ, ਦਿਹਾੜੀ 182 ਰੁਪਏ ਤੋਂ ਵਧਾ ਕੇ 202 ਰੁਪਏ ਕੀਤੀ ਗਿਆ। ਇਸ ਨਾਲ 5 ਕਰੋੜ ਲੋਕਾਂ ਨੂੰ ਫਾਈਦਾ ਹੋਵੇਗਾ।
ਮੋਦੀ ਸਰਕਾਰ ਨੇ ਭਰੀ ਪਹਿਲੀ ਕਿਸ਼ਤ, 4.07 ਕਰੋੜ ਔਰਤਾਂ ਦੇ ਜਨ ਧਨ ਦੇ ਖਾਤੇ ਵਿੱਚ ਪਾਏ 500
ਏਬੀਪੀ ਸਾਂਝਾ
Updated at:
03 Apr 2020 09:28 PM (IST)
ਦੱਸ ਦਈਏ ਕਿ 26 ਮਾਰਚ ਨੂੰ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਇਹ ਕਿਹਾ ਗਿਆ ਸੀ ਕਿ ਦੇਸ਼ ਦੀਆਂ 20 ਕਰੋੜ ਔਰਤਾਂ ਦੇ ਜਨ ਧਨ ਖਾਤੇ ‘ਚ ਅਗਲੇ ਤਿੰਨ ਮਹੀਨਿਆਂ ਲਈ ਸਰਕਾਰ 500 ਰੁਪਏ ਦੇਵੇਗੀ।
- - - - - - - - - Advertisement - - - - - - - - -