ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ‘ਚ ਕੋਰੋਨਾ ਸਭ ਤੋਂ ਤਬਾਹੀ ਮਚਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪੰਜ ਲੱਖ ਤੋਂ ਵੱਧ ਲੋਕ ਸੰਕਰਮਣ ਦੇ ਸ਼ਿਕਾਰ ਹਨ। ਨਿਊਯਾਰਕ ‘ਚ 172,358 ਲੋਕ ਕੋਰੋਨਾ ਸੰਕਰਮਿਤ ਹਨ ਜਦੋਂ ਕਿ ਇਨ੍ਹਾਂ ਚੋਂ 7,844 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ ‘ਚ ਅਮਰੀਕਾ ਦੇ ਫੰਡਾਂ ਬਾਰੇ ਐਲਾਨ ਕਰਨਗੇ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਉਨ੍ਹਾਂ ਨੇ ਫੰਡਾਂ ‘ਚ ਕਟੌਤੀ ਕਰਨ ਦੀ ਗੱਲ ਕਹੀ ਸੀ।
ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਉਨ੍ਹਾਂ ਨੂੰ ਹਰ ਸਾਲ ਲਗਪਗ 50 ਕਰੋੜ ਅਮਰੀਕੀ ਡਾਲਰ ਦਿੰਦੇ ਹਾਂ। ਅਸੀਂ ਅਗਲੇ ਹਫ਼ਤੇ ਇਸ ਵਿਸ਼ੇ 'ਤੇ ਗੱਲ ਕਰਾਂਗੇ। ਮੈਂ ਇਸ ਬਾਰੇ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ।- ਡੋਨਾਲਡ ਟਰੰਪ
ਅਮਰੀਕਾ ‘ਚ ਤਿੰਨ ਹਫ਼ਤਿਆਂ ‘ਚ 1.68 ਕਰੋੜ ਲੋਕਾਂ ਦੀਆਂ ਨੌਕਰੀਆਂ ਹੋਈਆਂ ਖ਼ਤਮ:
ਕੋਰੋਨਾਵਾਇਰਸ ਮਹਾਮਾਰੀ ਦੇ ਫੈਲਣ ਤੋਂ ਬਾਅਦ, ਤਿੰਨ ਹਫਤਿਆਂ ਵਿੱਚ ਅਮਰੀਕਾ ‘ਚ ਸਿਰਫ 1.68 ਕਰੋੜ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ। ਇਹ ਦਰਸਾਉਂਦਾ ਹੈ ਕਿ ਮਹਾਮਾਰੀ ਨੇ ਕਿਵੇਂ ਗਲੋਬਲ ਆਰਥਿਕਤਾ ਨੂੰ ਆਪਣੇ ਤਬਾਹ ਕੀਤਾ ਹੈ।