ਨਵੀਂ ਦਿੱਲੀ: ਦੇਸ਼ 'ਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 'ਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਕਿ ਨਵੀਂ ਕੀਮਤਾਂ 1 ਅਪ੍ਰੈਲ ਤੋਂ ਭਾਵ ਅੱਜ ਤੋਂ ਲਾਗੂ ਹੋਣਗੀਆਂ। ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਵਿੱਚ ਐਲਪੀਜੀ ਪ੍ਰਤੀ ਸਿਲੰਡਰ ਵਿੱਚ 125 ਰੁਪਏ ਮਹਿੰਗਾ ਹੋਇਆ ਸੀ। ਗੈਸ ਇਸ ਸਮੇਂ ਦਿੱਲੀ 'ਚ 819 ਰੁਪਏ ਪ੍ਰਤੀ ਸਿਲੰਡਰ ਦੀ ਦਰ ਨਾਲ ਵਿਕ ਰਹੀ ਹੈ। ਹੁਣ ਇਸ ਦੀ ਕੀਮਤ 809 ਰੁਪਏ ਹੋਵੇਗੀ।
ਪਿਛਲੇ ਦਿਨਾਂ 'ਚ ਪੈਟਰੋਲ 61 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 60 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਇਸ ਸਮੇਂ ਦਿੱਲੀ 'ਚ ਇਕ ਲੀਟਰ ਡੀਜ਼ਲ 80 ਰੁਪਏ 87 ਪੈਸੇ ਅਤੇ ਪੈਟਰੋਲ 90 ਰੁਪਏ 56 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ।
ਦੱਸ ਦੇਈਏ ਕਿ ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਪਿਛਲੇ ਮਹੀਨੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਈ ਸੀ। ਫਰਵਰੀ ਤੋਂ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਗਿਰਾਵਟ ਦਾ ਰੁਝਾਨ ਰਿਹਾ ਹੈ, ਜਿਸ ਕਾਰਨ ਘਰੇਲੂ ਪੱਧਰ 'ਤੇ ਵੀ ਰਾਹਤ ਮਿਲੀ ਹੈ।
https://play.google.com/store/
https://apps.apple.com/in/app/