ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਸੰਕਰਮਿਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ (Health Ministry) ਨੇ ਸ਼ਾਮ 4 ਵਜੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 1780 ਨਵੇਂ ਕੇਸ ਸਾਹਮਣੇ ਆਏ ਹਨ। ਕੁੱਲ ਕੋਰੋਨਾ ਸਕਾਰਾਤਮਕ ਕੇਸ 33050 ਹਨ। ਇਨ੍ਹਾਂ ਵਿੱਚੋਂ ਸਰਗਰਮ ਕੋਰੋਨਾ ਕੇਸ 23651 ਹਨ। ਪਿਛਲੇ 24 ਘੰਟਿਆਂ ਵਿੱਚ 630 ਲੋਕ ਠੀਕ ਹੋ ਗਏ ਹਨ। ਹੁਣ ਤੱਕ ਕੁੱਲ 8324 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਦੇਸ਼ ‘ਚ ਕੁੱਲ ਰਿਕਵਰੀ ਦਰ 25.1 ਫੀਸਦ ਹੈ।


ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਦੱਸਿਆ ਕਿ 14 ਦਿਨ ਪਹਿਲਾਂ ਦੀ ਰਿਕਵਰੀ ਰੇਟ 13.06 ਸੀ ਜੋ ਹੁਣ ਵਧ ਕੇ 25.1 ਹੋ ਗਈ ਹੈ। ਇਸ ਦੇ ਨਾਲ ਕੋਰੋਨਾ ਤੋਂ ਮਰੀਜ਼ਾਂ ਦੀ ਮੌਤ ਦਰ 3.2 ਪ੍ਰਤੀਸ਼ਤ ਨੋਟ ਕੀਤੀ ਗਈ ਹੈ, ਜਿਸ ਵਿੱਚੋਂ 65 ਪ੍ਰਤੀਸ਼ਤ ਮਰਦ ਤੇ 35 ਪ੍ਰਤੀਸ਼ਤ ਔਰਤ ਮਰੀਜ਼ ਹਨ।

ਜਾਣੋ ਆਪਣੇ ਰਾਜ ਦੀ ਸਥਿਤੀ: