ਕੋਰੋਨਾ ਵੈਕਸੀਨ ਆਵੇਗੀ, ਕੋਈ ਗਰੰਟੀ ਨਹੀਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਦਾਅਵਾ

ਏਬੀਪੀ ਸਾਂਝਾ Updated at: 12 May 2020 04:14 PM (IST)

ਕੋਰੋਨਾ ਵੈਕਸੀਨ ਦੀ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਉਡੀਕ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਬ੍ਰਿਟੇਨ ਟੀਕੇ ਦੀ ਤਿਆਰੀ ਵਿੱਚ ਅੰਤਰਰਾਸ਼ਟਰੀ ਗਤੀਵਿਧੀਆਂ ਵਿੱਚ ਸਭ ਤੋਂ ਅੱਗੇ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਵੈਕਸੀਨ ਦੇ ਆਉਣ ਦੀ ਕੋਈ ਗਰੰਟੀ ਨਹੀਂ ਹੈ।

ਕੋਰੋਨਾ ਵੈਕਸੀਨ ਆਵੇਗੀ, ਕੋਈ ਗਰੰਟੀ ਨਹੀਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਦਾਅਵਾ
NEXT PREV
ਲੰਡਨ: ਕੋਰੋਨਾ ਦੀ ਵੈਕਸੀਨ 'ਤੇ ਦੁਨੀਆ ਦੇ ਸਾਰੇ ਦੇਸ਼ ਵੱਖ-ਵੱਖ ਦਾਅਵੇ ਕਰ ਰਹੇ ਹਨ। ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਸੰਕਰਮਣ ਵੈਕਸੀਨ ਤਿਆਰ ਹੋ ਜਾਵੇਗਾ, ਇਸ ਦੀ ਕੋਈ ਗਰੰਟੀ ਨਹੀਂ। ਨਿਊਜ਼ ਏਜੰਸੀ ਸਿਨਹੂਆ ਨੇ ਪ੍ਰਧਾਨ ਮੰਤਰੀ ਜੌਨਸਨ ਦੀ ਇੱਕ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਬੋਰਿਸ ਨੇ ਜ਼ਿਕਰ ਕੀਤਾ ਕਿ ਬ੍ਰਿਟੇਨ ਸਹੀ ਕੋਰੋਨਾਵਾਇਰਸ ਵੈਕਸੀਨ ਦੀ ਭਾਲ ਕਰ ਰਿਹਾ ਹੈ।



ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਵੈਕਸੀਨ ਜਲਦੀ ਤਿਆਰ ਹੋ ਜਾਵੇਗਾ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ।



ਬ੍ਰਿਟੇਨ ਵੈਕਸੀਨ ਦੀ ਤਿਆਰੀ ‘ਚ ਸਭ ਤੋਂ ਅੱਗੇ:


ਟੀਕੇ ਦੀ ਤਿਆਰੀ ਕਰ ਰਿਹੇ ਆਕਸਫੋਰਡ ਯੂਨੀਵਰਸਿਟੀ ਵਿੱਚ ਕੀ ਹੋ ਰਿਹਾ ਹੈ, ਮੈਂ ਇੱਥੋਂ ਕੁਝ ਬਹੁਤ ਉਤਸ਼ਾਹਜਨਕ ਗੱਲਾਂ ਸੁਣ ਰਿਹਾ ਹਾਂ। ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਵੈਕਸੀਨ ਤਿਆਰ ਕਰਨ ਨਾਲ ਸਬੰਧਤ ਅੰਤਰਰਾਸ਼ਟਰੀ ਗਤੀਵਿਧੀਆਂ ‘ਚ ਬ੍ਰਿਟੇਨ ਸਭ ਤੋਂ ਅੱਗੇ ਹੈ।- ਬੋਰਿਸ ਜੌਨਸਨ, ਪ੍ਰਧਾਨ ਮੰਤਰੀ, ਬ੍ਰਿਟੇਨ


ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਪੈਟਰਿਕ ਵੈਲੈਂਸ ਨੇ ਕਿਹਾ ਕਿ ਕੋਰੋਨਾ ਸੰਕਰਮਣ ਲਈ ਵੈਕਸੀਨ ਬਣਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਜੌਨਸਨ ਦੀਆਂ ਟਿੱਪਣੀਆਂ ਨਾਲ ਵੀ ਸਹਿਮਤੀ ਜ਼ਾਹਰ ਕੀਤੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2025.ABP Network Private Limited. All rights reserved.