ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲੇ ਹੁਣ ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਹੋਰ ਤੇਜ਼ੀ ਦੇਣ ਲਈ ਤਿਆਰ ਹੈ। ਰੱਖਿਆ ਉਤਪਾਦਨ ਦੇ ਸਵਦੇਸ਼ੀਕਰਨ ਨੂੰ ਉਤਸ਼ਾਹਤ ਕਰਨ ਲਈ ਰੱਖਿਆ ਮੰਤਰਾਲਾ 101 ਤੋਂ ਵੱਧ ਚੀਜ਼ਾਂ 'ਤੇ ਇੰਪੋਰਟ ਪਾਬੰਦੀਆਂ ਲਗਾਏਗਾ। ਇਹ 101 ਚੀਜ਼ਾਂ ਭਾਰਤ 'ਚ ਤਿਆਰ ਕੀਤੀਆਂ ਜਾਣਗੀਆਂ।


ਇਸ ਬਾਰੇ ਰੱਖਿਆ ਮੰਤਰੀ ਦੇ ਅਧਿਕਾਰਿਤ ਟਵਿਟਰ ਅਕਾਊਂਟ 'ਤੇ ਟਵੀਟ ਕਰ ਕੇ ਦੱਸਿਆ ਗਿਆ ਹੈ। ਰੱਖਿਆ ਮੰਤਰੀ ਨੇ ਟਵੀਟ ਵਿੱਚ ਲਿਖਿਆ, "ਰੱਖਿਆ ਮੰਤਰਾਲੇ ਹੁਣ ਸਵੈ-ਨਿਰਭਰ ਭਾਰਤ ਦੀ ਪਹਿਲਕਦਮੀ ਲਈ ਵੱਡਾ ਜ਼ੋਰ ਦੇਣ ਲਈ ਤਿਆਰ ਹੈ। ਸਵਦੇਸ਼ੀ ਰੱਖਿਆ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ, ਇਹ 101 ਤੋਂ ਵੱਧ ਵਸਤਾਂ 'ਤੇ ਦਰਾਮਦ ਪਾਬੰਦੀਆਂ (ਰੋਕ) ਲਾਗੂ ਕਰੇਗਾ।" 





ਕੋਰੋਨਾ ਦੇ ਇਲਾਜ ਲਈ ਵਰਤੇ ਜਾ ਰਹੇ ਹੋਟਲ 'ਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ
ਦੱਸ ਦਈਏ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਸਵੇਰੇ 10 ਵਜੇ ਅਹਿਮ ਐਲਾਨ ਕਰਨ ਦੀ ਗੱਲ ਕਹੀ ਗਈ ਸੀ। ਇਹ ਜਾਣਕਾਰੀ ਰੱਖਿਆ ਦਫਤਰ ਨੇ ਟਵੀਟ ਕਰਕੇ ਦਿੱਤੀ ਸੀ।

Petrol Diesel Price: ਜਾਣੋ ਪੈਟਰੋਲ ਤੇ ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ