ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਦੇ ਪਿੱਛੇ ਕੌਣ ਹੈ ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਦੇ ਸਾਈਬਰ ਸੈੱਲ ਨੇ ਇਸ ਮਾਮਲੇ ਵਿਚ ਹੁਣ ਤਕ 1 ਦਰਜਨ ਤੋਂ ਵੱਧ ਐਫਆਈਆਰ ਦਰਜ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ ਇਨ੍ਹਾਂ ਐਫਆਈਆਰ 'ਚ ਬਹੁਤ ਸਾਰੇ ਲੋਕਾਂ ਦੇ ਨਾਂ ਆਏ ਹਨ ਅਤੇ ਇਸਦੀ ਜਾਂਚ ਵੀ ਕਈ ਸੰਵੇਦਨਸ਼ੀਲ ਨਾਂਵਾਂ ਤੱਕ ਪਹੁੰਚ ਸਕਦੀ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਂ ਬਹੁਤ ਸਾਰੀਆਂ ਐਫਆਈਆਰਜ਼ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਨਾ ਕੀਤੀ ਜਾ ਸਕੇ। ਇਹ ਐਫਆਈਆਰ ਉੱਤਰ ਪੂਰਬੀ ਜ਼ਿਲ੍ਹੇ 'ਚ ਹੁਣ ਤੱਕ ਦੀਆਂ 123 ਐਫਆਈਆਰਜ ਨਾਲੋਂ ਵੱਖਰੀ ਹੈ।
ਦਿੱਲੀ ਵਿੱਚ ਫੈਲੀ ਹਿੰਸਾ ਤੋਂ ਬਾਅਦ ਹੁਣ ਚੀਜ਼ਾਂ ਆਮ ਵਾਂਗ ਹੋ ਰਹੀਆਂ ਹਨ। ਕਈ ਇਲਾਕਿਆਂ 'ਚ ਧਾਰਾ 144 ਵਿਚ ਢਿੱਲ ਦਿੱਤੀ ਗਈ ਹੈ। ਦਿੱਲੀ ਪੁਲਿਸ ਦੇ ਅਨੁਸਾਰ, 630 ਵਿਅਕਤੀਆਂ ਨੂੰ ਗ੍ਰਿਫ਼ਤਾਰ (ਗ੍ਰਿਫਤਾਰ ਜਾਂ ਹਿਰਾਸਤ ਵਿੱਚ ਲਿਆ ਗਿਆ ਹੈ) ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਅੰਕੜਾ ਹੋਰ ਵੀ ਵਧੇਗਾ। ਉੱਤਰ ਪੂਰਬੀ ਦਿੱਲੀ ਵਿਚ ਸਥਿਤੀ ਆਮ ਹੈ। ਜਾਂਚ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ:
ਹਿੰਸਾ ਤੋਂ ਬਾਅਦ ਆਮ ਹੋ ਰਹੇ ਦਿੱਲੀ ਦੇ ਹਾਲਾਤ, ਮੌਤ ਦਾ ਅੰਕੜਾ 40 ਤੋਂ ਪਾਰ
ਦਿੱਲੀ ਹਿੰਸਾ 'ਚ ਸਾਈਬਰ ਸੈੱਲ ਨੇ ਵੀ ਦਰਜ ਕੀਤੀਆਂ ਦਰਜਨ ਤੋਂ ਵੱਧ ਐਫਆਈਆਰ, ਜਾਂਚ ਸ਼ੁਰੂ
ਏਬੀਪੀ ਸਾਂਝਾ Updated at: 29 Feb 2020 12:13 PM (IST)
ਦਿੱਲੀ 'ਚ ਫੈਲੀ ਹਿੰਸਾ ਤੋਂ ਬਾਅਦ ਹੁਣ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ। ਲੋਕ ਆਪਣੀਆਂ ਜ਼ਰੂਰਤਾਂ ਅਨੁਸਾਰ ਅੱਗੇ ਵੱਧ ਰਹੇ ਹਨ।ਦੰਗੇ ਪ੍ਰਭਾਵਤ ਇਲਾਕਿਆਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।
ਸੰਕੇਤਕ ਤਸਵੀਰ