ਨਵੀਂ ਦਿੱਲੀ: ਸ਼ਾਹੀਨ ਬਾਗ ਦੇ ਓਖਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਤੁੱਲਾਹ ਖ਼ਾਨ ਦੀ ਜਿੱਤ ਲਗਭਗ ਤੈਅ ਹੈ। ਉਹ ਲਗਭਗ 65 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਸ਼ੁਰੂ 'ਚ ਉਹ ਭਾਜਪਾ ਉਮੀਦਵਾਰ ਬ੍ਰਹਮਾ ਸਿੰਘ ਨੂੰ ਪਿੱਛੇ ਕਰ ਰਹੇ ਇੱਥੋਂ ਤੀਜੇ ਨੰਬਰ 'ਤੇ ਕਾਂਗਰਸ ਦੇ ਉਮੀਦਵਾਰ ਪਰਵੇਜ਼ ਹਾਸ਼ਮੀ ਹਨ।


6 ਰਾਉਂਡ ਦੀ ਗਿਣਤੀ ਤੋਂ ਬਾਅਦ ਵੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਭਾਜਪਾ ਉਮੀਦਵਾਰ ਰਵਿੰਦਰ ਸਿੰਘ ਨੇਗੀ ਤੋਂ 859 ਵੋਟਾਂ ਤੋਂ ਪਿੱਛੇ ਹਨ। ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ 58 ਅਤੇ ਭਾਜਪਾ 12 ਸੀਟਾਂ 'ਤੇ ਅੱਗੇ ਸੀ। ਕਾਂਗਰਸ ਜ਼ੀਰੋ 'ਤੇ ਹੈ।

ਤਾਜ਼ਾ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 57 ਅਤੇ ਭਾਜਪਾ 13 ਸੀਟਾਂ 'ਤੇ ਅੱਗੇ ਸੀ। ਕਾਂਗਰਸ ਅਜੇ 0 'ਤੇ ਹੈ। ਇਸ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਸੁਭਾਸ਼ ਚੋਪੜਾ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੁਭਾਸ਼ ਚੋਪੜਾ ਨੇ ਕਿਹਾ ਹੈ ਕਿ ਮੈਂ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ।


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਰਣਨੀਤੀ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਆਮ ਆਦਮੀ ਪਾਰਟੀ ਦੇ ਰੁਝਾਨਾਂ 'ਚ ਬਹੁਮਤ ਹਾਸਲ ਕਰਨ ਤੋਂ ਬਾਅਦ ਟਵੀਟ ਕੀਤਾ - ਭਾਰਤ ਦੀ ਆਤਮਾ ਦੀ ਰੱਖਿਆ ਲਈ ਖੜੇ ਹੋਣ ਲਈ ਦਿੱਲੀ ਦਾ ਧੰਨਵਾਦ!