ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਕਾਰਨ ਹੋਏ ਲੌਕਡਾਊਨ (Lockdown) ‘ਚ ਹੁਣ ਦਿੱਲੀ ਵਿਚ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਤਿੰਨ ਹਫ਼ਤੇ ਪਹਿਲਾਂ, ਦਿੱਲੀ ਸਰਕਾਰ (Delhi government) ਨੇ ਪਹਿਲੀ ਵਾਰ ਸ਼ਰਾਬ ਦੀਆਂ ਦੁਕਾਨਾਂ (Liquor Shops ਖੋਲ੍ਹਣੀਆਂ ਸ਼ੁਰੂ ਕੀਤੀਆਂ ਸੀ ਅਤੇ ਹੁਣ ਨਿੱਜੀ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਰਾਜਧਾਨੀ ਦਿੱਲੀ ਵਿੱਚ ਖੋਲ੍ਹਣ ਦੀ ਪ੍ਰਮਿਸ਼ਨ ਦਿੱਤੀ ਗਈ ਹੈ। ਹਾਲਾਂਕਿ, ਸਿਰਫ 66 ਦੁਕਾਨਾਂ ਨੂੰ ਹੀ ਇਹ ਇਜਾਜ਼ਤ ਮਿਲੀ ਹੈ। ਇਸਦੇ ਨਾਲ ਹੀ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਵਰਤਮਾਨ ਵਿੱਚ ਕੰਟੇਨਮੈਂਟ ਜ਼ੋਨ ਵਿੱਚ ਅਜਿਹੀਆਂ ਦੁਕਾਨਾਂ ਨੂੰ ਪ੍ਰਮਿਸ਼ਨ ਨਹੀਂ ਦਿੱਤੀ ਜਾਏਗੀ।
ਸ਼ਾਪਿੰਗ ਮਾਲ ਵਿੱਚ ਨਹੀਂ ਇਜਾਜ਼ਤ:
ਦਿੱਲੀ ਸਰਕਾਰ ਨੇ ਸ਼ਨੀਵਾਰ 23 ਮਈ ਨੂੰ ਨਿੱਜੀ ਦੁਕਾਨਾਂ ਨੂੰ ਰਾਹਤ ਦਿੰਦਿਆਂ ਇਹ ਆਦੇਸ਼ ਦਿੱਤਾ। ਸਰਕਾਰ ਮੁਤਾਬਕ, ਫਿਲਹਾਲ ਸਿਰਫ 66 ਦੁਕਾਨਾਂ ਨੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਕੀਤੀ ਹੈ ਅਤੇ ਸਿਰਫ ਉਨ੍ਹਾਂ ਨੂੰ ਇਹ ਇਜਾਜ਼ਤ ਮਿਲੇਗੀ। ਇਹ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 6.30 ਵਜੇ ਤੱਕ ਚੱਲਣਗੀਆਂ।
ਇਸਦੇ ਨਾਲ ਹੀ, ਦਿੱਲੀ ਸਰਕਾਰ ਨੇ ਸਾਰੀਆਂ ਦੁਕਾਨਾਂ ਨੂੰ ਔਡ-ਈਵਨ ਨਿਯਮ ਦੀ ਪਾਲਣਾ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਹਾਲਾਂਕਿ, ਸ਼ਾਪਿੰਗ ਮਾਲ ਵਿਚ ਮੌਜੂਦ ਸ਼ਰਾਬ ਦੀਆਂ ਦੁਕਾਨਾਂ ਨੂੰ ਇਹ ਪ੍ਰਮਿਸ਼ਨ ਨਹੀਂ ਮਿਲੀ।
ਦਿੱਲੀ ਵਿਚ 389 ਨਿੱਜੀ ਦੁਕਾਨਾਂ:
ਪੀਟੀਆਈ ਮੁਤਾਬਕ, ਦਿੱਲੀ ਵਿੱਚ ਸ਼ਰਾਬ ਦੀਆਂ 863 ਦੁਕਾਨਾਂ ਹਨ। ਇਨ੍ਹਾਂ ਚੋਂ 475 ਦੁਕਾਨਾਂ ਦਿੱਲੀ ਸਰਕਾਰ ਦੀਆਂ 4 ਵੱਖ-ਵੱਖ ਸੰਸਥਾਵਾਂ ਅਧੀਨ ਹਨ। ਇਸ ਦੇ ਨਾਲ ਹੀ ਰਾਜਧਾਨੀ ਵਿਚ 389 ਦੁਕਾਨਾਂ ਨਿੱਜੀ ਸ਼ਰਾਬ ਮਾਲਕਾਂ ਦੀਆਂ ਹਨ। ਇਨ੍ਹਾਂ ਚੋਂ 150 ਦੁਕਾਨਾਂ ਵੱਖ-ਵੱਖ ਸ਼ਾਪਿੰਗ ਮਾਲ ਵਿੱਚ ਮੌਜੂਦ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Exit Poll 2024
(Source: Poll of Polls)
ਦਿੱਲੀ ‘ਚ ਸ਼ਰਾਬ ਦੀਆਂ 66 ਨਿੱਜੀ ਦੁਕਾਨਾਂ ਨੂੰ ਖੁੱਲ੍ਹ ਦੀ ਮਿਲੀ ਇਜਾਜ਼ਤ, ਔਡ-ਈਵਨ ਦਾ ਕਰਨਾ ਪਏਗਾ ਪਾਲਣ
ਏਬੀਪੀ ਸਾਂਝਾ
Updated at:
23 May 2020 01:58 PM (IST)
ਦਿੱਲੀ ‘ਚ ਸ਼ਰਾਬ ਦੀਆਂ 389 ਦੁਕਾਨਾਂ ਹਨ, ਜਿਨ੍ਹਾਂ ਚੋਂ 150 ਦੁਕਾਨਾਂ ਸ਼ਾਪਿੰਗ ਮਾਲ ਵਿਚ ਹਨ। ਫਿਲਹਾਲ ਮਾਲ ‘ਚ ਇਨ੍ਹਾਂ ਦੁਕਾਨਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਨਹੀਂ ਮਿਲੀ ਹੈ। ਇਹ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 6.30 ਵਜੇ ਤੱਕ ਖੁੱਲ੍ਹਣਗੀਆਂ।
ਫਾਈਲ ਫੋਟੋ
- - - - - - - - - Advertisement - - - - - - - - -