ਨਵੀਂ ਦਿੱਲੀ: ਇੰਡੀਗੋ ਦੇ ਇੱਕ ਪਾਇਲਟ ਨੂੰ ਇੱਕ ਔਰਤ ਯਾਤਰੀ ਨਾਲ ਬਦਸਲੂਕੀ ਕਰਨ ਦੇ ਦੋਸ਼ 'ਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਪਾਇਲਟ ਨੇ ਬੀਮਾਰ ਮਾਂ ਲਈ ਵ੍ਹੀਲਚੇਅਰ ਦੀ ਮੰਗ ਕਰਨ ਤੋਂ ਬਾਅਦ ਮਹਿਲਾ ਯਾਤਰੀ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਘਟਨਾ ਦੇ ਤੁਰੰਤ ਬਾਅਦ ਏਅਰਲਾਈਨਾਂ ਨੇ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ। ਹੁਣ ਡੀਜੀਜੀਏ ਨੇ ਪਾਇਲਟ ‘ਤੇ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਮਾਮਲਾ ਚੇਨਈ ਤੋਂ ਬੈਂਗਲੁਰੂ ਜਾ ਰਹੇ ਇਕ ਜਹਾਜ਼ ਦਾ ਸੀ।


ਸੁਪ੍ਰੀਆ ਉਨੀ ਨਾਇਰ ਨੇ ਬੰਗਲੁਰੂ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਆਪਣੀ 75 ਸਾਲ ਦੀ ਬੀਮਾਰ ਮਾਂ ਲਈ ਵ੍ਹੀਲਚੇਅਰ ਦੀ ਮੰਗ ਕੀਤੀ, ਜਿਸ ਤੋਂ ਬਾਅਦ ਪਾਇਲਟ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਸੁਪ੍ਰੀਆ ਉਨੀ ਨੇ ਟਵੀਟ ਕਰਕੇ ਆਪਣੇ ਨਾਲ ਹੋਏ ਵਤੀਰੇ ਬਾਰੇ ਜਾਣਕਾਰੀ ਦਿੱਤੀ ਸੀ। ਉਸਨੇ ਦੱਸਿਆ ਸੀ ਕਿ ਉਸਦੀ ਮਾਂ ਸ਼ੂਗਰ ਦੀ ਮਰੀਜ਼ ਹੈ।


ਦੱਸ ਦੇਈਏ ਕਿ ਸੁਪ੍ਰੀਆ ਦੀ ਸ਼ਿਕਾਇਤ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ ਸੀ, 'ਜਿਵੇਂ ਹੀ ਮੈਂ ਸੁਪ੍ਰੀਆ ਉਨੀ ਨਾਇਰ ਦਾ ਪਾਇਲਟ ਦੇ ਵਿਹਾਰ ਨਾਲ ਜੁੜੇ ਟਵੀਟ ਨੂੰ ਵੇਖਿਆ, ਮੈਂ ਆਪਣੇ ਦਫਤਰ ਨੂੰ ਇੰਡੀਗੋ ਨਾਲ ਸੰਪਰਕ ਕਰਨ ਲਈ ਕਿਹਾ। ਏਅਰਲਾਇੰਸ ਨੇ ਸਿਵਲ ਹਵਾਬਾਜ਼ੀ ਮੰਤਰਾਲੇ ਨੂੰ ਦੱਸਿਆ ਕਿ ਪਾਇਲਟ ਨੂੰ ਪੂਰੀ ਜਾਂਚ ਹੋਣ ਤੱਕ ਡਿਟੀ ਤੋਂ ਹਟਾ ਦਿੱਤਾ ਗਿਆ ਹੈ।"