Viral Video: ਕੁੱਤੇ ਦੇ ਗਲ ਵਿੱਚ ਰੱਸੀ ਬੰਨ੍ਹ ਕੇ ਉਸ ਨਾਲ ਕਾਰ ਨਾਲ ਘਸੀਟਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਰਾਜਸਥਾਨ ਦੇ ਜੋਧਪੁਰ ਦਾ ਹੈ ਤੇ ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ।


ਜਾਣਕਾਰੀ ਮੁਤਾਬਕ, ਕਾਰ ਚਲਾਉਣ ਵਾਲਾ ਇੱਕ ਡਾਕਟਰ ਹੈ। ਡਾਕਟਰ ਨੇ ਇੱਕ ਰੱਸੀ ਨਾਲ ਕੁੱਤੇ ਨੂੰ ਬੰਨ੍ਹਿਆ ਤੇ ਫਿਰ ਕਾਰ ਨੂੰ ਚਲਾਉਂਦੇ ਹੋਏ ਕੁੱਤੇ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ। ਇਹ ਪੂਰੀ ਘਟਨਾ ਇੱਕ ਸੜਕ ਦੀ ਹੈ ਜਿੱਥੇ ਹੋਰ ਵੀ ਕਈ ਵਾਹਨ ਲੰਘ ਰਹੇ ਹਨ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਡਾਕਟਰ ਕਿਵੇਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।






 


ਇਹ ਪੂਰੀ ਵੀਡੀਓ ਕਾਰ ਪਿੱਛੇ ਆ ਰਹੇ ਸਖ਼ਸ਼ ਨੇ ਬਣਾਈ ਇਸ ਤੋਂ ਬਾਅਦ ਉਸ ਨੇ ਕਾਰ ਨੂੰ ਰੋਕ ਕੇ ਕੁੱਤੇ ਦੀ ਮਦਦ ਵੀ ਕੀਤੀ। ਇਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਕੁੱਤੇ ਨੂੰ ਪਟੇ ਤੋਂ ਬਾਹਰ ਕੱਢਿਆ ਤੇ ਐਜੀਓ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ। 
ਜਾਣਕਾਰੀ ਮੁਤਾਬਕ ਉਸ ਡਾਕਟਰ ਦੀ ਪਛਾਣ ਰਜਨੀਸ਼ ਗਲਵਾ ਵਜੋਂ ਹੋਈ ਹੈ ਤੇ ਉਹ ਜਿਸ ਕੁੱਤੇ ਨੂੰ ਘੁੰਮਾ ਰਿਹਾ ਸੀ ਉਹ ਆਵਾਰਾ ਕੁੱਤਾ ਸੀ ਜੋ ਕਿ ਉਸ ਦੇ ਘਰ ਕੋਲ ਹੀ ਰਹਿੰਦਾ ਸੀ ਜਿਸ ਨੂੰ  ਦੂਰ ਕਰਨ ਲਈ ਡਾਕਟਰ ਵੱਲੋਂ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।