ਬਠਿੰਡਾ/ਫਿਰੋਜ਼ਪੁਰ/ ਗੁਰਦਾਸਪੁਰ : ਅੱਜ ਸਰਕਾਰੀ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਮੁੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਛੇਵੇਂ ਤਨਖਾਹ ਕਮਿਸ਼ਨਰ ਦੇ ਵਿਰੋਧ ਵਿੱਚ ਅੱਜ ਬਠਿੰਡਾ ਦੇ ਸਿਵਲ ਸਰਜਨ ਤੇ ਐਸਐਮਓ ਦਫਤਰ ਬਾਹਰ ਤਾਲਾ ਜੜ ਦਿੱਤਾ ਗਿਆ। ਸਿਵਲ ਹਸਪਤਾਲ ਵਿੱਚ ਧਰਨੇ 'ਤੇ ਬੈਠੇ ਡਾਕਟਰਾਂ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਕਿਹਾ ਕਿ ਤਨਖਾਹ ਕਮਿਸ਼ਨ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਖਿਲਾਫ ਹੜਤਾਲ ਜਾਰੀ ਹੈ। ਸਰਕਾਰ ਨੇ ਭੱਤੇ ਵਿੱਚ ਕਟੌਤੀ ਕੀਤੀ ਹੈ ਪਰ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ।



ਫਿਰੋਜ਼ਪੁਰ: ਸੂਬੇ ਭਰ ਵਿੱਚ ਫਰੰਟ ਲਾਈਨ ’ਤੇ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਡਾਕਟਰਾਂ ਨੂੰ ਸਰਕਾਰ ਵੱਲੋਂ 25 ਪ੍ਰਤੀਸ਼ਤ ਐਨਪੀਏ ਦਿੱਤਾ ਜਾ ਰਿਹਾ ਸੀ, ਜਿਸ ਨੂੰ ਡਾਕਟਰਾਂ ਦੀ ਮੰਗ ਅਨੁਸਾਰ 33 ਪ੍ਰਤੀਸ਼ਤ ਕਰਨ ਦੀ ਬਜਾਏ 25 ਫੀਸਦੀ ਤੋਂ 20 ਫੀਸਦੀ ਕਰ ਦਿੱਤਾ ਗਿਆ।

ਇਸ ਦੇ ਵਿਰੋਧ ਵਜੋਂ ਡਾਕਟਰਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਜਿੱਥੇ ਓਪੀਡੀ ਬੰਦ ਕੀਤੀ ਹੋਈ ਹੈ, ਉਥੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਅੱਜ ਫਿਰੋਜ਼ਪੁਰ ਦੇ ਸਿਵਲ ਸਰਜਨ ਦਫਤਰ ਦੇ ਕਮਰੇ ਤੇ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਫਿਰੋਜ਼ਪੁਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕੀ 25 ਪ੍ਰਤੀਸ਼ਤ ਐਨਪੀਏ ਦਿੱਤਾ ਜਾ ਰਿਹਾ ਸੀ, ਜਿਸ ਨੂੰ ਡਾਕਟਰਾਂ ਦੀ ਮੰਗ ਅਨੁਸਾਰ 33 ਪ੍ਰਤੀਸ਼ਤ ਕਰਨ ਦੀ ਬਜਾਏ ਸਰਕਾਰ ਵੱਲੋਂ 25 ਫੀਸਦੀ ਤੋਂ 20 ਫੀਸਦੀ ਕਰ ਦਿੱਤਾ ਗਿਆ।

ਸਰਕਾਰ ਪ੍ਰਾਈਵੇਟ ਟਾਈਜੇਸ਼ਨ ਕਰਨਾ ਚਾਹੁੰਦੀ ਹੈ ਜਿਸ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਦੋ ਦਿਨ ਅਸੀਂ ਸਿਵਲ ਸਰਜਨ ਦਫਤਰ ਬੰਦ ਕਰਕੇ ਰੱਖਾਂਗੇ ਤੇ ਓਪੀਡੀ ਵੀ ਅਸੀਂ ਬੰਦ ਕੀਤੀ ਹੋਈ ਹੈ। ਸਿਰਫ ਐਮਰਜੰਸੀ ਸੇਵਾ ਤੇ ਕੋਵਿਡ ਦਾ ਇਲਾਜ ਚੱਲ ਰਿਹਾ ਹੈ ਪਰ ਜੇ ਕਰ ਸਰਕਾਰ ਨੇ ਮੰਗ ਵੱਲ ਧਿਆਨ ਨਹੀਂ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। 


 


ਗੁਰਦਾਸਪੁਰ: 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਡਾਕਟਰਾਂ ਨੂੰ ਮਿਲਦੇ ਐਨਪੀਏ ਨੂੰ ਘੱਟ ਕਰਨ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਦੇ ਸਾਰੇ ਡਾਕਟਰਾਂ ਨੇ ਸਿਵਲ ਸਰਜਨ ਦਫਤਰ ਦਾ ਘਿਰਾਉ ਕਰਕੇ ਤੇ ਦਫਤਰ ਨੂੰ ਤਾਲਾ ਲਾ ਕੇ ਪ੍ਰਦਰਸ਼ਨ ਕੀਤਾ।

ਡਾਕਟਰ ਅਭਿਨਵ ਨੇ ਦੱਸਿਆ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਡਾਕਟਰਾਂ ਨੂੰ ਮਿਲਦੇ ਐਨਪੀਏ ਨੂੰ ਘੱਟ ਕਰਨ ਤੇ ਐਨਪੀਏ ਨੂੰ ਬੇਸਿਕ ਤਨਖਾਹ ਤੋਂ ਵੱਖ ਕਰਨ ਦੇ ਵਿਰੋਧ ਵਿੱਚ ਅੱਜ ਸਮੂਹ ਡਾਕਟਰਾਂ ਨੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਸਿਵਲ ਸਰਜਨ ਦਫਤਰ ਦਫ਼ਤਰ ਦੇ ਬਾਹਰ ਤਾਲਾ ਜੜ ਦਿੱਤਾ ਹੈ ਤੇ ਕਿਸੇ ਨੂੰ ਵੀ ਕੋਈ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਾਰ-ਵਾਰ ਪੰਜਾਬ ਸਰਕਾਰ ਦੇ ਨਾਲ ਡਾਕਟਰਾਂ ਦੀ ਮੀਟਿੰਗ ਹੋਣ ਬਾਅਦ ਵੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅੱਜ ਇਹ ਕਦਮ ਚੁੱਕਿਆ ਹੈ।