ਵੁਹਾਨ: ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸਿਰਫ ਚੀਨ 'ਚ ਹੀ 1,000 ਤੋਂ ਵੱਧ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਪਰ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੋਰੋਨਾਵਾਇਰਸ ਨਾਲ ਮੌਤ ਦੇ ਅੰਕੜਿਆਂ ਦੀ ਗਿਣਤੀ ਕਈ ਗੁਣਾਂ ਜ਼ਿਆਦਾ ਹੋ ਸਕਦੀ ਹੈ। ਦਰਅਸਲ ਚੀਨ ਦੇ ਵੁਹਾਨ ਤੋਂ ਡਰਾਉਣ ਵਾਲੀਆਂ ਸੇਟੈਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਅਸਮਾਨ 'ਚ ਸਲਫਰ ਡਾਈਆਕਸਾਈਡ ਦੀ ਮਾਤਰਾ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ।
ਬ੍ਰਿਟੇਨ ਦੀ ਇੱਕ ਵੈੱਬਸਾਈਟ ਮੁਤਾਬਕ ਸੇਟੇਲਾਈਟ ਇਮੇਜ 'ਚ ਦੇਖਿਆ ਗਿਆ ਹੈ ਕਿ ਵੁਹਾਨ ਦੇ ਅਸਮਾਨ 'ਚ ਸਲਫਰ ਡਾਈਆਕਸਾਈਡ ਦੀ ਮਾਤਰਾ 1350 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ। ਬ੍ਰਿਟੇਨ 'ਚ 500 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੇ ਲੈਵਲ ਨੂੰ ਵੀ ਬੇਹਦ ਖ਼ਤਰਨਾਕ ਮੰਨਿਆ ਜਾਂਦਾ ਹੈ। ਇੰਨੀ ਵੱਡੀ ਮਾਤਰਾ 'ਚ ਸਲਫਰ ਡਾਈਆਕਸਾਈਡ ਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਇੱਥੇ ਮੈਡੀਕਲ ਵੇਸਟ ਵੱਡੀ ਗਿਣਤੀ 'ਚ ਸਾੜਿਆ ਜਾ ਰਿਹਾ ਹੈ ਜਾਂ ਫਿਰ ਮਹੁੱਖੀ ਲਾਸ਼ਾਂ ਨੂੰ ਸਾੜਿਆ ਜਾ ਰਿਹਾ ਹੈ।
ਮਨੁੱਖੀ ਸ਼ਰੀਰ ਸਾੜਨ ਨਾਲ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਹੈ। ਅਜਿਹੇ 'ਚ ਇੱਕ ਅਨੁਮਾਨ ਮੁਤਾਬਕ ਸਿਰਫ ਵੁਹਾਨ ਸ਼ਹਿਰ 'ਚ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਾੜਿਆ ਗਿਆ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਚਲਦਿਆਂ ਵੁਹਾਨ ਸ਼ਹਿਰ ਨੂੰ ਪੂਰੀ ਤਰ੍ਹਾਂ ਲੌਕ ਡਾਊਨ ਕੀਤਾ ਹੈ। ਇੱਥੇ ਕਰੀਬ 10 ਲੱਖ ਲੋਕਾਂ ਨੂੰ ਨਿਗਰਾਨੀ ਜੇਠ ਰੱਖਿਆ ਗਿਆ ਹੈ।
ਚੀਨ 'ਚ ਸਾੜੀਆਂ ਕੋਰੋਨਾਵਾਇਰਸ ਦੇ 10,000 ਮਰੀਜ਼ਾਂ ਦੀਆਂ ਲਾਸ਼ਾਂ !
ਏਬੀਪੀ ਸਾਂਝਾ
Updated at:
12 Feb 2020 04:04 PM (IST)
ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸਿਰਫ ਚੀਨ 'ਚ ਹੀ 1,000 ਤੋਂ ਵੱਧ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਪਰ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੋਰੋਨਾਵਾਇਰਸ ਨਾਲ ਮੌਤ ਦੇ ਅੰਕੜਿਆਂ ਦੀ ਗਿਣਤੀ ਕਈ ਗੁਣਾਂ ਜ਼ਿਆਦਾ ਹੋ ਸਕਦੀ ਹੈ।
- - - - - - - - - Advertisement - - - - - - - - -