ਨਵੀਂ ਦਿੱਲੀ: ਦੇਸ਼ ਵਿਚ ਘਰੇਲੂ ਉਡਾਣਾਂ (Domestic Flights) 25 ਮਈ ਤੋਂ ਸ਼ੁਰੂ ਹੋਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰੀ (Civil Aviation Minister ) ਹਰਦੀਪ ਸਿੰਘ ਪੁਰੀ (Hardeep Puri) ਨੇ ਕਿਹਾ ਕਿ ਸਾਰੇ ਹਵਾਈ ਅੱਡਿਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਵਿਸ਼ੇਸ਼ ਸੰਚਾਲਨ ਵਿਧੀ ਮੰਤਰਾਲੇ ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੀ ਗਈ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕੀਤਾ, “ਘਰੇਲੂ ਉਡਾਣਾਂ 25 ਮਈ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਸਾਰੇ ਹਵਾਈ ਅੱਡਿਆਂ ਨੂੰ 25 ਮਈ ਤੋਂ ਸੇਵਾ ਕਰਨ ਲਈ ਤਿਆਰ ਰਹਿਣ ਲਈ ਸੂਚਿਤ ਕੀਤਾ ਗਿਆ ਹੈ।”

ਹਰਦੀਪ ਸਿੰਘ ਪੁਰੀ ਦਾ ਟਵੀਟ:



ਇਸ ਤੋਂ ਪਹਿਲਾਂ 15 ਮਈ ਨੂੰ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਨੇ ਯਾਤਰੀਆਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਛੇ-ਪੁਆਇੰਟ ਗਾਈਡਲਾਈਨ ਜਾਰੀ ਕੀਤੀ ਗਈ ਹੈ। ਜਿਸ ਵਿਚ 'ਅਰੋਗਿਆ ਸੇਤੂ ਐਪ' ਨੂੰ ਡਾਊਨਲੋਡ ਕਰਨਾ, ਵੈਬ-ਚੈੱਕਿਨ ਤੇ ਬੋਰਡਿੰਗ ਪਾਸ ਦਾ ਪ੍ਰਿੰਟ ਆਊਟ ਲਾਜ਼ਮੀ ਹੈ।

1. ਏਏਆਈ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਯਾਤਰੀਆਂ ਲਈ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।

2. ਮਾਸਕ ਪਹਿਨਣ ਸਣੇ ਹੋਰ ਸੁਰੱਖਿਆ ਉਪਾਅ ਕਰਨੇ ਜ਼ਰੂਰੀ ਹੋਣਗੇ।

3. ਯਾਤਰੀਆਂ ਨੂੰ 4 ਫੁੱਟ ਯਾਨੀ ਸਮਾਜਕ ਦੂਰੀਆਂ ਦੀ ਸਾਂਭ-ਸੰਭਾਲ ਰੱਖਣੀ ਪਏਗੀ।

4. ਬੋਰਡਿੰਗ ਕਾਰਡ ਨੂੰ ਪ੍ਰਿੰਟ ਕਰਨ ਦੀ ਬਜਾਏ ਵੈਬ ਚੈੱਕ ਇਨ ਕੀਤਾ ਜਾਵੇਗਾ ਅਤੇ ਇਸਦਾ ਪ੍ਰਿੰਟ ਆਉਟ ਰੱਖਣਾ ਪਏਗਾ।

5. ਸਮੇਂ-ਸਮੇਂ 'ਤੇ ਮੁਸਾਫਰਾਂ ਨੂੰ ਆਪਣੇ ਹੱਥ ਧੋਣੇ ਜਾਂ ਸਾਫ ਕਰਨੇ ਜ਼ਰੂਰੀ ਹਨ। ਇੱਕ 350 ਮਿਲੀ ਸੈਨੀਟਾਈਜ਼ਰ ਬੋਤਲ ਹਰ ਸਮੇਂ ਮੁਸਾਫਰ ਕੋਲ ਹੋਣੀ ਚਾਹੀਦੀ ਹੈ।

6. ਯਾਤਰੀਆਂ ਨੂੰ ਹਵਾਈ ਅੱਡੇ ਦੇ ਸਟਾਫ ਨਾਲ ਸਹਿਯੋਗ ਕਰਨਾ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904