ਵਾਸ਼ਿੰਗਟਨ: ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਹੈ। ਦੇਸ਼ ‘ਚ ਦੋ ਮਹੀਨਿਆਂ ‘ਚ 78 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਇਸ ਦੌਰਾਨ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਬਿਨ੍ਹਾਂ ਵੈਕਸੀਨ ਦੇ ਖ਼ਤਮ ਹੋ ਜਾਵੇਗਾ। ਟਰੰਪ ਨੇ ਇਹ ਵੀ ਕਿਹਾ
ਅਮਰੀਕਾ ਮਹਾਨਤਾ ਵੱਲ ਵਧ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ‘ਚ ਆਪਣੀ ਪਾਰਟੀ ਦੇ ਰਿਪਬਲਿਕਨ ਸੰਸਦ ਮੈਂਬਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।-
ਕੋਰੋਨਾ ਮਰੀਜ਼ਾਂ ਨੂੰ ਕਿੰਨਾਂ ਸ਼ਰਤਾਂ ‘ਤੇ ਮਿਲੇਗੀ ਛੁੱਟੀ, ਡਿਸਚਾਰਜ ਹੋ ਕੇ ਕਿੱਥੇ ਰਹੇਗਾ ਮਰੀਜ਼? ਟਰੰਪ ਨੇ ਕਿਹਾ,
ਕੋਰੋਨਾ ਬਿਨ੍ਹਾਂ ਵੈਕਸੀਨ ਦੇ ਖ਼ਤਮ ਹੋ ਜਾਵੇਗਾ। ਫਿਰ ਇਹ ਦੁਬਾਰਾ ਨਹੀਂ ਆਵੇਗਾ। ਵਿਸ਼ਵ ‘ਚ ਪਹਿਲਾਂ ਵੀ ਅਜਿਹੇ ਵਾਇਰਸ ਅਤੇ ਫਲੂ ਆਏ, ਉਨ੍ਹਾਂ ਦੀ ਵੈਕਸੀਨ ਨਹੀਂ ਮਿਲੀ ਅਤੇ ਫਿਰ ਅਲੋਪ ਹੋ ਗਏ। ਉਹ ਫਿਰ ਨਹੀਂ ਆਏ। -
ਟਰੰਪ ਦਾ ਕਹਿਣਾ ਹੈ ਕਿ ਉਹ ਇਹ ਗੱਲ ਡਾਕਟਰਾਂ ਨਾਲ ਗੱਲਬਾਤ ਦੇ ਅਧਾਰ 'ਤੇ ਕਹਿ ਰਹੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਇਸ ਸਾਲ ਚਲਾ ਜਾਵੇਗਾ। ਇਕ ਦਿਨ ਵਾਇਰਸ ਖ਼ਤਮ ਹੋ ਜਾਵੇਗਾ। ਟਰੰਪ ਨੇ ਇਹ ਵੀ ਕਿਹਾ, ਸਾਡੇ ਕੋਲ ਅਜੇ ਕੋਈ ਵੈਕਸੀਨ ਨਹੀਂ ਹੈ, ਜੇਕਰ ਕੋਈ ਵੈਕਸੀਨ ਹੁੰਦੀ, ਤਾਂ ਇਹ ਵਧੇਰੇ ਮਦਦਗਾਰ ਹੁੰਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ