ਨਵੀਂ ਦਿੱਲੀ: ਅੱਗੇ ਵੀ ਅਜੇ 48 ਘੰਟੇ ਮੌਸਮ ਖ਼ਰਾਬ ਰਹੇਗਾ ਤੇ ਮੀਂਹ ਦੇ ਨਾਲ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਦੀ ਜਾਣਕਾਰੀ ਦੇਣ ਵਾਲੀ ਏਜੰਸੀ ਸਕਾਈਮੇਟ ਨੇ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਉੱਤਰੀ ਭਾਰਤ ਦੇ ਮੈਦਾਨੀ ਸੂਬਿਆਂ 'ਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰੀ ਬਾਰਸ਼ ਦੇ ਨਾਲ ਗੜੇਮਾਰੀ ਦੀ ਵੀ ਸੰਭਾਵਨਾ ਹੈ।
ਸਕਾਈਮੇਟ ਦੀ ਸਾਈਟ 'ਤੇ ਉਪਲਬਧ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇੱਕ ਸਰਗਰਮ ਪੱਛਮੀ ਗੜਬੜੀ ਜੰਮੂ-ਕਸ਼ਮੀਰ 'ਚ ਪਹੁੰਚ ਗਈ ਹੈ ਤੇ ਇਸ ਦੇ ਪ੍ਰਭਾਵ ਨੇ ਤੇਜ਼ ਹਵਾਵਾਂ ਦਾ ਚੱਕਰਵਾਤ ਰਾਜਸਥਾਨ 'ਚ ਲੈ ਆਂਦਾ ਹੈ। ਇਸ ਦੇ ਨਾਲ ਹੀ ਇਹ ਪੰਜਾਬ ਤੋਂ ਹਰਿਆਣਾ ਤੋਂ ਪੂਰਬੀ ਉੱਤਰ ਪ੍ਰਦੇਸ਼ ਤੱਕ ਵੀ ਸਰਗਰਮ ਹੋ ਗਿਆ ਹੈ।
ਇਸ ਕਰਕੇ ਏਜੰਸੀ ਨੇ ਉਮੀਦ ਜਤਾਈ ਹੈ ਕਿ ਵੀਰਵਾਰ ਸ਼ਾਮ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਥਾਂਵਾਂ 'ਤੇ ਹਲਕੀ ਤੋਂ ਦਰਮਿਆਨੀ ਤੇ ਭਾਰੀ ਬਾਰਸ਼ ਹੋਵੇਗੀ। ਇਸ ਦੇ ਨਾਲ ਹੀ ਕੁਝ ਥਾਂਵਾਂ 'ਤੇ ਗੜੇਮਾਰੀ ਦੀ ਵੀ ਉਮੀਦ ਹੈ। ਇਸਦੇ ਨਾਲ ਹੀ ਰਾਜਸਥਾਨ ਦੇ ਉੱਤਰੀ ਤੇ ਪੂਰਬੀ ਜ਼ਿਲ੍ਹਿਆਂ ਵਿੱਚ ਕੁਝ ਥਾਂਵਾਂ 'ਤੇ ਹਲਕੇ ਤੋਂ ਦਰਮਿਆਨੀ ਬਾਰਸ਼ ਤੇ ਗੜੇ ਪੈਣ ਦੀ ਸੰਭਾਵਨਾ ਹੈ।
ਅੱਜ ਰਾਤ ਤੇ ਕੱਲ੍ਹ ਸਵੇਰੇ ਲਈ ਚੇਤਾਵਨੀ:
ਏਜੰਸੀ ਨੇ ਦੱਸਿਆ ਗਿਆ ਸੀ ਕਿ ਮੀਂਹ ਦੀਆਂ ਗਤੀਵਿਧੀਆਂ ਅੱਜ ਰਾਤ ਅਤੇ ਸ਼ੁੱਕਰਵਾਰ ਸਵੇਰੇ ਦਰਮਿਆਨ ਤੇਜ਼ ਹੋ ਸਕਦੀਆਂ ਹਨ। ਹਾਲਾਂਕਿ, 6 ਮਾਰਚ ਤੋਂ ਪੱਛਮੀ ਪੰਜਾਬ ਤੇ ਪੱਛਮੀ ਹਰਿਆਣਾ ਵਿੱਚ ਮੌਸਮ ਠੰਢਾ ਹੋਣ ਲੱਗ ਜਾਵੇਗਾ, ਪਰ ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 7 ਮਾਰਚ ਦੀ ਸਵੇਰ ਜਾਂ ਦੁਪਹਿਰ ਤੱਕ ਮੌਸਮ ਖ਼ਰਾਬ ਰਹਿ ਸਕਦਾ ਹੈ ਤੇ ਰੁੱਕ-ਰੁੱਕ ਕੇ ਮੀਂਹ ਪੈਣ ਦੀ ਉਮੀਦ ਹੈ।
ਫਿਰ ਵਿਗੜਿਆ ਮੌਸਮ, ਅਗਲੇ 48 ਘੰਟੇ ਬਾਰਸ਼ ਦੀ ਚਿਤਾਵਨੀ
ਏਬੀਪੀ ਸਾਂਝਾ
Updated at:
05 Mar 2020 03:58 PM (IST)
ਦੇਸ਼ ਦੇ ਕਈ ਇਲਾਕਿਆਂ 'ਚ ਲਗਾਤਾਰ ਪੈ ਰਹੀ ਬਾਰਸ਼ ਕਾਰਨ ਗਰਮੀ ਦਾ ਅਹਿਸਾਸ ਨਹੀਂ ਹੋਇਆ, ਪਰ ਉੱਤਰੀ ਭਾਰਤ ਦੇ ਕੁਝ ਹਿੱਸਿਆਂ 'ਚ ਫਰਵਰੀ ਮਹੀਨੇ 'ਚ ਲੋਕਾਂ ਨੂੰ ਧੁੱਪ ਚੁੱਭਣੀ ਸ਼ੁਰੂ ਹੋ ਗਈ ਸੀ। ਜਦਕਿ, ਪਿਛਲੇ ਕੁਝ ਦਿਨਾਂ ਤੋਂ ਮੌਸਮ ਸਥਿਰ ਬਣਿਆ ਹੋਇਆ ਹੈ। ਬੁੱਧਵਾਰ ਨੂੰ ਕਈ ਹਿੱਸਿਆਂ 'ਚ ਬਾਰਸ਼ ਹੋਈ, ਜਿਸ ਕਾਰਨ ਮੌਸਮ ਇੱਕ ਠੰਢਾ ਹੋ ਗਿਆ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -