ਦਿੱਲੀ: ਈਡੀ ਦਿੱਲੀ ਸਰਕਾਰ ਦੇ ਕਥਿਤ ਆਬਕਾਰੀ ਘਪਲੇ ਵਿੱਚ ਜੇਲ੍ਹ ਵਿੱਚ ਬੰਦ ਮੰਤਰੀ ਸਤੇਂਦਰ ਜੈਨ ਨਾਲ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਵਿੱਚ ਪੁੱਛਗਿੱਛ ਕਰੇਗੀ। ਈਡੀ ਸਵੇਰੇ ਕਰੀਬ 11 ਵਜੇ ਤਿਹਾੜ ਜੇਲ੍ਹ ਵਿੱਚ ਜੈਨ ਤੋਂ ਪੁੱਛਗਿੱਛ ਕਰੇਗੀ। ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ਨੇ ਵੀਰਵਾਰ ਨੂੰ ਈਡੀ ਤੋਂ ਪੁੱਛਗਿੱਛ ਦੀ ਇਜਾਜ਼ਤ ਦਿੱਤੀ ਸੀ। ਇਹ ਪੁੱਛਗਿੱਛ 16, 22 ਅਤੇ 23 ਸਤੰਬਰ ਨੂੰ ਕੀਤੀ ਜਾਵੇਗੀ। ਇਸ ਵਕਤ ਮਨੀ ਲਾਡ੍ਰਿੰਗ ਮਾਮਲੇ ਵਿੱਚ ਸਤੇਂਦਰ ਜੈਨ ਜੇਲ੍ਹ ਵਿੱਚ ਬੰਦ ਹੈ ਤੇ ਇਸ ਮਾਮਲੇ ਦੀ ਈਡੀ ਵੀ ਜਾਂਚ ਕਰ ਰਹੀ ਹੈ।
ਈਡੀ ਦਾ ਜਾਂਚ ਦਾ ਕੀ ਹੈ ਵਿਸ਼ਾ
ਈਡੀ ਹੁਣ ਕਥਿਤ ਸ਼ਰਾਬ ਘਪਲੇ ਮਾਮਲੇ ਵਿੱਚ ਮਨੀ ਲਾਡ੍ਰਿੰਗ ਦੇ ਪੱਖ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਹਿਲੇ ਸਥਾਨ ਦਾ ਦੋਸ਼ੀ ਕਿਹਾ ਗਿਆ ਹੈ। ਸਿਸੋਦੀਆ ਦੇ ਟਿਕਾਣਿਆਂ ਤੇ ਪਹਿਲਾਂ ਹੀ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਰਾਉਜ ਐਵੇਨਿਉ ਕੋਰਟ ਦੇ ਵਿਸ਼ੇਸ਼ ਸੀਬੀਆਈ ਅਦਾਲਤ ਦੀ ਗੀਤਾਂਜਲੀ ਗੋਇਲ ਨੇ ਈਡੀ ਦੀ ਬੇਨਤੀ ਨੂੰ ਮੰਨਦੇ ਹੋਏ ਸ਼ੁੱਕਰਵਾਰ ਨੂੰ ਜੇਲ੍ਹ ਅੰਦਰ ਜੈਨ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਈਡੀ ਨੇ ਸ਼ਰਾਬ ਘਪਲੇ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਲਈ ਤਿੰਨ ਤਾਰੀਖਾ ਮੰਗੀਆਂ ਸੀ।
ਸੀਬੀਆਈ ਦਾ ਕੀ ਹੈ ਇਲਜ਼ਾਮ
ਸੀਬੀਆਈ ਨੇ ਇਲਜ਼ਾਮ ਲਾਇਆ ਕਿ ਆਬਕਾਰੀ ਨੀਤੀ ਵਿੱਚ ਸੋਧ ਲਾਇਸੈਂਸਧਾਰਕਾਂ ਨੂੰ ਲਾਭ ਦੇਣ, ਲਾਇਸੈਂਸ ਫ਼ੀਸ ਵਿੱਚ ਕਟੌਤੀ ਬਿਨਾਂ ਮਨਜ਼ੂਰੀ ਦੇ ਐਲ-1 ਲਾਇਲੈਂਸ ਦੇ ਵਿਸਥਾਰ ਸਹਿਤ ਕਈ ਤਬਦੀਲੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਦਿੱਲੀ, ਗੁਰੂਗ੍ਰਾਮ ਚੰਡੀਗੜ੍ਹ, ਮੁੰਬਈ, ਹੈਦਰਾਬਾਦ, ਲਖਨਊ ਤੇ ਬੈਂਗਲੁਰੂ ਸਹਿਤ 31 ਸਥਾਨਾਂ ਤੇ ਤਲਾਸ਼ੀ ਲਈ ਗਈ। ਸੀਬੀਆਈ ਦੀ ਐਫ਼ਆਈਆਰ ਦੇ ਆਧਾਰ ਤੇ ਈਡੀ ਨੇ ਇਸ ਮਾਮਲੇ ਵਿੱਚ ਮਨੀ ਲਾਂਡ੍ਰਿੰਗ ਦਾ ਕੇਸ ਵੀ ਦਰਜ ਕੀਤਾ ਸੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।