(Source: ECI | ABP NEWS)
Army Recruitment: ਇਸ ਦਿਨ ਤੋਂ ਸ਼ੁਰੂ ਹੋ ਰਹੀ ਆਰਮੀ ਦੀ ਭਰਤੀ! ਪੰਜਾਬ ਸਮੇਤ ਕਈ ਰਾਜਾਂ ਦੇ ਨੌਜਵਾਨਾਂ ਲਈ ਸੁਨਹਿਰਾ ਮੌਕਾ
ਜੇਕਰ ਤੁਸੀਂ ਵੀ ਫੌਜ 'ਚ ਭਰਤੀ ਹੋਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ, ਜੀ ਹਾਂ ਟੈਰੀਟੋਰੀਅਲ ਆਰਮੀ ਗਰੁੱਪ ਹੈੱਡਕੁਆਰਟਰ ਵੈਸਟਰਨ ਕਮਾਂਡ ਵਲੋਂ ਟੈਰੀਟੋਰੀਅਲ ਆਰਮੀ ਲਈ ਭਰਤੀ ਰੈਲੀ ਦਾ ਐਲਾਨ ਕੀਤਾ ਗਿਆ, ਜੋ 17 ਨਵੰਬਰ ਤੋਂ..

ਟੈਰੀਟੋਰੀਅਲ ਆਰਮੀ ਗਰੁੱਪ ਹੈੱਡਕੁਆਰਟਰ ਵੈਸਟਰਨ ਕਮਾਂਡ ਵਲੋਂ ਟੈਰੀਟੋਰੀਅਲ ਆਰਮੀ ਲਈ ਭਰਤੀ ਰੈਲੀ ਦਾ ਐਲਾਨ ਕੀਤਾ ਗਿਆ ਹੈ, ਜੋ 17 ਨਵੰਬਰ ਤੋਂ 30 ਨਵੰਬਰ 2025 ਤੱਕ ਲੁਧਿਆਣਾ ਵਿੱਚ ਹੋਵੇਗੀ। ਇਹ ਮੌਕਾ ਪੰਜਾਬ (ਪਠਾਨਕੋਟ ਅਤੇ ਐਸ.ਏ.ਐਸ. ਨਗਰ ਤੋਂ ਇਲਾਵਾ), ਹਰਿਆਣਾ, ਹਿਮਾਚਲ ਪ੍ਰਦੇਸ਼, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ, ਲੱਦਾਖ਼, ਚੰਡੀਗੜ੍ਹ ਅਤੇ ਦਿੱਲੀ ਐਨ.ਸੀ.ਟੀ. ਦੇ ਨਿਵਾਸੀਆਂ ਲਈ ਖੁੱਲ੍ਹਾ ਹੈ। ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਯੋਗਤਾ ਅਤੇ ਪਾਰਦਰਸ਼ੀਤਾ ਦੇ ਆਧਾਰ ‘ਤੇ ਕੀਤੀ ਜਾਵੇਗੀ।
ਇਸ ਰੈਲੀ ‘ਚ ਭਰਤੀ ਲਈ ਹੇਠ ਲਿਖੀਆਂ ਪੋਸਟਾਂ ਰੱਖੀਆਂ ਗਈਆਂ ਹਨ — ਸੋਲਜਰ (ਜਨਰਲ ਡਿਊਟੀ) – 716, ਕਲਰਕ – 2, ਸ਼ੈਫ ਕਮਿਊਨਟੀ – 6, ਈ.ਆਰ. – 2, ਆਰਟੀਜ਼ਨ ਮੈਟਲਰਜੀ – 1, ਹਾਊਸਕੀਪਰ – 1, ਟੇਲਰ – 2, ਅਤੇ ਮੇਸ ਕੀਪਰ – 1।
ਇਹ ਰੈਲੀ 17 ਨਵੰਬਰ 2025 ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਲੱਦਾਖ਼ ਯੂ.ਟੀ. ਦੇ ਕਲਰਕ ਅਤੇ ਆਲ ਇਨਫੈਂਟਰੀ ਬਟਾਲੀਅਨਜ਼ ਜੋਨ-1 ਦੇ ਟ੍ਰੇਡਜ਼ਮੈਨ ਸ਼ਾਮਲ ਹੋਣਗੇ। ਇਹ ਭਰਤੀ 103 ਇਨਫੈਂਟਰੀ ਬਟਾਲੀਅਨ (ਟੀ.ਏ.) ਸਿੱਖ ਐਲ.ਆਈ. ਲੁਧਿਆਣਾ ਵਿੱਚ ਹੋਵੇਗੀ।
ਅਗਲੀ ਤਰੀਕਾਂ ਮੁਤਾਬਕ ਭਰਤੀ ਇਸ ਤਰ੍ਹਾਂ ਹੋਵੇਗੀ —
18 ਨਵੰਬਰ: ਜੰਮੂ-ਕਸ਼ਮੀਰ ਯੂ.ਟੀ. ਅਤੇ ਦਿੱਲੀ ਐਨ.ਸੀ.ਟੀ.
19 ਨਵੰਬਰ: ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ
21 ਨਵੰਬਰ: ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ ਅਤੇ ਬਰਨਾਲਾ
22 ਨਵੰਬਰ: ਗੁਰਦਾਸਪੁਰ, ਰੂਪਨਗਰ ਅਤੇ ਕਪੂਰਥਲਾ
23 ਨਵੰਬਰ: ਮਨਸਾ, ਫਿਰੋਜ਼ਪੁਰ ਅਤੇ ਮਲੇਰਕੋਟਲਾ
25 ਨਵੰਬਰ: ਬਠਿੰਡਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ
26 ਨਵੰਬਰ: ਸੰਗਰੂਰ, ਮੋਗਾ ਅਤੇ ਫਰੀਦਕੋਟ
28 ਨਵੰਬਰ: ਤਰਨਤਾਰਨ, ਪਟਿਆਲਾ ਅਤੇ ਜਲੰਧਰ
29 ਨਵੰਬਰ: ਫਾਜ਼ਿਲਕਾ ਅਤੇ ਲੁਧਿਆਣਾ
30 ਨਵੰਬਰ: ਮੁਕਤਸਰ
ਇਹ ਭਰਤੀ ਰੈਲੀ ਨੌਜਵਾਨਾਂ ਲਈ ਸੈਨਾ ‘ਚ ਸ਼ਾਮਲ ਹੋਣ ਦਾ ਸੁਨਹਿਰਾ ਮੌਕਾ ਹੈ, ਜਿਸ ਨਾਲ ਉਹ ਦੇਸ਼ ਦੀ ਸੇਵਾ ਕਰਨ ਦੇ ਨਾਲ ਨਾਲ ਇੱਕ ਮਜ਼ਬੂਤ ਕਰੀਅਰ ਦੀ ਸ਼ੁਰੂਆਤ ਵੀ ਕਰ ਸਕਦੇ ਹਨ।
ਉਮੀਦਵਾਰਾਂ ਨੂੰ ਸਵੇਰੇ 2 ਵਜੇ ਰਿਪੋਰਟ ਕਰਨੀ ਪਵੇਗੀ, ਜਦਕਿ ਸਵੇਰੇ 5 ਵਜੇ ਤੋਂ ਬਾਅਦ ਕਿਸੇ ਨੂੰ ਵੀ ਦਾਖਲਾ ਨਹੀਂ ਮਿਲੇਗਾ। ਯੋਗਤਾ ਮਾਪਦੰਡਾਂ ਅਨੁਸਾਰ ਭਰਤੀ ਦੀ ਤਾਰੀਖ ਤੱਕ ਉਮਰ ਦੀ ਹੱਦ 18 ਤੋਂ 42 ਸਾਲ ਹੋਣੀ ਚਾਹੀਦੀ ਹੈ। ਫਿਜ਼ੀਕਲ ਮਾਪਦੰਡਾਂ ਵਿੱਚ ਘੱਟੋ-ਘੱਟ ਲੰਬਾਈ 160 ਸੈਂਟੀਮੀਟਰ, ਵਜ਼ਨ 50 ਕਿਲੋਗ੍ਰਾਮ, ਅਤੇ ਛਾਤੀ 77 ਸੈਂਟੀਮੀਟਰ (5 ਸੈਂਟੀਮੀਟਰ ਫੈਲਾਅ ਸਮੇਤ) ਹੋਣੀ ਲਾਜ਼ਮੀ ਹੈ।
ਸਿੱਖਿਆ ਸੰਬੰਧੀ ਯੋਗਤਾਵਾਂ ਹੇਠ ਲਿਖੀਆਂ ਹਨ:
ਸੋਲਜਰ (ਜਨਰਲ ਡਿਊਟੀ) ਲਈ — ਹਰ ਵਿਸ਼ੇ ਵਿੱਚ ਘੱਟੋ-ਘੱਟ 33% ਅੰਕ ਅਤੇ ਕੁੱਲ 45% ਅੰਕਾਂ ਨਾਲ 10ਵੀਂ ਪਾਸ।
ਸੋਲਜਰ (ਕਲਰਕ) ਲਈ — ਹਰ ਵਿਸ਼ੇ ਵਿੱਚ ਘੱਟੋ-ਘੱਟ 50% ਅੰਕਾਂ ਨਾਲ 12ਵੀਂ ਪਾਸ, ਨਾਲ ਹੀ ਅੰਗਰੇਜ਼ੀ ਅਤੇ ਗਣਿਤ/ਅਕਾਊਂਟਸ/ਬੁੱਕ ਕੀਪਿੰਗ ਵਿੱਚ ਘੱਟੋ-ਘੱਟ 50% ਅੰਕ ਲਾਜ਼ਮੀ ਹਨ।
ਸੋਲਜਰ (ਟ੍ਰੇਡਜ਼ਮੈਨ) ਲਈ — 10ਵੀਂ ਪਾਸ, ਜਦਕਿ ਹਾਊਸਕੀਪਰ ਅਤੇ ਮੇਸ ਕੀਪਰ ਲਈ 8ਵੀਂ ਪਾਸ ਹੋਣਾ ਕਾਫੀ ਹੈ।
ਜ਼ਰੂਰੀ ਦਸਤਾਵੇਜ਼ਾਂ ਵਿੱਚ
ਡੋਮਿਸਾਈਲ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਜਾਤੀ ਸਰਟੀਫਿਕੇਟ, 20 ਰੰਗੀਨ ਪਾਸਪੋਰਟ ਸਾਈਜ਼ ਤਸਵੀਰਾਂ, ਅਸਲੀ ਮਾਰਕਸ਼ੀਟਾਂ, ਪੈਨ ਕਾਰਡ, ਆਧਾਰ ਕਾਰਡ ਦੀਆਂ ਕਾਪੀਆਂ ਅਤੇ ਜੇ ਲਾਗੂ ਹੋਵੇ ਤਾਂ ਅਵਿਵਾਹਿਤ ਜਾਂ ਵਿਵਾਹਿਤ ਹੋਣ ਦਾ ਸਰਟੀਫਿਕੇਟ ਸ਼ਾਮਲ ਹੋਣਾ ਚਾਹੀਦਾ ਹੈ।
ਇਮਤਿਹਾਨ ਖੇਤਰ ਵਿੱਚ ਮੋਬਾਈਲ ਫੋਨ, ਘੜੀਆਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਲਿਜਾਣ ‘ਤੇ ਪਾਬੰਦੀ ਹੋਵੇਗੀ। ਸਰੀਰਕ ਅਤੇ ਡਾਕਟਰੀ ਟੈਸਟਾਂ ਵਿੱਚ ਸਫਲ ਰਹੇ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣਾ ਪਵੇਗਾ।
Education Loan Information:
Calculate Education Loan EMI




















