PM YASASVI Scholarship : 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ 1.25 ਲੱਖ ਤੱਕ ਦੀ ਮਦਦ ,ਜਾਣੋ ਕੌਣ ਕਰ ਸਕਦਾ ਅਪਲਾਈ
PM YASASVI Scholarship : ਅੱਜ ਦੇ ਸਮੇਂ ਵਿੱਚ ਪੜ੍ਹਾਈ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ। ਕਈ ਵਿਦਿਆਰਥੀ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੇ ਹਨ ਪਰ ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਆਪਣੀ ਸਿੱਖਿਆ ਜਾਰੀ ਨਹੀਂ ਰੱਖ ਸਕਦੇ
PM YASASVI Scholarship : ਅੱਜ ਦੇ ਸਮੇਂ ਵਿੱਚ ਪੜ੍ਹਾਈ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ। ਕਈ ਵਿਦਿਆਰਥੀ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੇ ਹਨ ਪਰ ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਆਪਣੀ ਸਿੱਖਿਆ ਜਾਰੀ ਨਹੀਂ ਰੱਖ ਸਕਦੇ। ਅਜਿਹੇ ਹੋਣਹਾਰ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਯਸਾਸਵੀ ਸਕਾਲਰਸ਼ਿਪ ਸਕੀਮ ਚਲਾ ਰਹੀ ਹੈ।
ਇਹ ਸਕਾਲਰਸ਼ਿਪ ਉਹਨਾਂ ਵਿਦਿਆਰਥੀਆਂ ਲਈ ਵੱਡੀ ਰਾਹਤ ਹੈ ਜੋ ਮਿਹਨਤ ਨਾਲ ਅੱਗੇ ਵਧਣਾ ਚਾਹੁੰਦੇ ਹਨ ਪਰ ਆਰਥਿਕ ਤੰਗੀ ਰੁਕਾਵਟ ਬਣਦੀ ਹੈ। ਇਸ ਯੋਜਨਾ ਤਹਿਤ ਸਰਕਾਰ ਪੜ੍ਹਾਈ ਲਈ ਵਿੱਤੀ ਸਹਾਇਤਾ ਦਿੰਦੀ ਹੈ ਤਾਂ ਜੋ ਵਿਦਿਆਰਥੀ ਬਿਨਾਂ ਚਿੰਤਾ ਆਪਣੀ ਸਿੱਖਿਆ ਪੂਰੀ ਕਰ ਸਕਣ।
ਕੀ ਹੈ PM ਯਸਾਸਵੀ ਸਕਾਲਰਸ਼ਿਪ ਸਕੀਮ ?
ਪ੍ਰਧਾਨ ਮੰਤਰੀ ਯਸਾਸਵੀ ਕੇਂਦਰ ਸਰਕਾਰ ਦੀ ਇੱਕ ਮਹੱਤਵਪੂਰਨ ਸਕਾਲਰਸ਼ਿਪ ਸਕੀਮ ਹੈ। ਇਸ ਦਾ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਪਰ ਮਿਹਨਤੀ ਅਤੇ ਮੇਧਾਵੀ ਵਿਦਿਆਰਥੀਆਂ ਨੂੰ ਅੱਗੇ ਵਧਾਉਣਾ ਹੈ।
ਇਸ ਸਕਾਲਰਸ਼ਿਪ ਰਾਹੀਂ ਵਿਦਿਆਰਥੀਆਂ ਨੂੰ ਫੀਸ, ਕਿਤਾਬਾਂ, ਸਟੇਸ਼ਨਰੀ ਅਤੇ ਪੜ੍ਹਾਈ ਨਾਲ ਜੁੜੇ ਹੋਰ ਖਰਚਿਆਂ ਲਈ ਮਦਦ ਦਿੱਤੀ ਜਾਂਦੀ ਹੈ।
ਕਿਹੜੇ ਵਿਦਿਆਰਥੀਆਂ ਨੂੰ ਮਿਲਦਾ ਹੈ ਲਾਭ?
ਇਹ ਯੋਜਨਾ ਖਾਸ ਤੌਰ 'ਤੇ OBC, EBC ਅਤੇ DNT ਵਰਗ ਦੇ ਵਿਦਿਆਰਥੀਆਂ ਲਈ ਹੈ। ਜੇਕਰ ਵਿਦਿਆਰਥੀ ਇਨ੍ਹਾਂ ਵਰਗਾਂ ਨਾਲ ਸੰਬੰਧਤ ਹੈ ਅਤੇ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਉਹ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।
9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਨੂੰ ਕਿੰਨੀ ਮਦਦ?
PM ਯਸਾਸਵੀ ਯੋਜਨਾ ਤਹਿਤ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਹਰ ਸਾਲ ਵੱਧ ਤੋਂ ਵੱਧ 75 ਹਜ਼ਾਰ ਰੁਪਏ ਤੱਕ ਦੀ ਆਰਥਿਕ ਮਦਦ ਮਿਲ ਸਕਦੀ ਹੈ। ਇਹ ਰਕਮ ਫੀਸ, ਕਿਤਾਬਾਂ ਅਤੇ ਹੋਰ ਸਿੱਖਿਆ ਸੰਬੰਧੀ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।
11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਧ ਫਾਇਦਾ
ਜਿਵੇਂ-ਜਿਵੇਂ ਕਲਾਸਾਂ ਵੱਧਦੀਆਂ ਹਨ, ਪੜ੍ਹਾਈ ਦਾ ਖਰਚ ਵੀ ਵੱਧਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਹਰ ਸਾਲ 1.25 ਲੱਖ ਰੁਪਏ ਤੱਕ ਦੀ ਸਹਾਇਤਾ ਦਿੰਦੀ ਹੈ। ਇਸ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਬਿਹਤਰ ਢੰਗ ਨਾਲ ਜਾਰੀ ਰੱਖ ਸਕਦੇ ਹਨ ਅਤੇ ਉੱਚ ਸਿੱਖਿਆ ਲਈ ਤਿਆਰੀ ਕਰ ਸਕਦੇ ਹਨ।
ਕਾਲਜ ਵਿਦਿਆਰਥੀਆਂ ਲਈ ਵੀ ਖਾਸ ਸਹੂਲਤ
PM ਯਸਾਸਵੀ ਯੋਜਨਾ ਸਿਰਫ ਸਕੂਲੀ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਹੈ। ਇਸ ਵਿੱਚ “Top Class College Education” ਪ੍ਰੋਗਰਾਮ ਵੀ ਸ਼ਾਮਲ ਹੈ। ਇਸ ਤਹਿਤ ਕਾਲਜ ਅਤੇ ਯੂਨੀਵਰਸਿਟੀ ਦੇ ਯੋਗ ਵਿਦਿਆਰਥੀਆਂ ਨੂੰ ਹਰ ਮਹੀਨੇ 3,000 ਰੁਪਏ ਤੱਕ ਰਹਿਣ ਲਈ ਸਹਾਇਤਾ ਮਿਲਦੀ ਹੈ। ਨਾਲ ਹੀ ਕਿਤਾਬਾਂ ਅਤੇ ਸਟੇਸ਼ਨਰੀ ਲਈ ਹਰ ਸਾਲ 5,000 ਰੁਪਏ ਵੱਖਰੇ ਦਿੱਤੇ ਜਾਂਦੇ ਹਨ।
ਅਰਜ਼ੀ ਲਈ ਜ਼ਰੂਰੀ ਸ਼ਰਤਾਂ
ਵਿਦਿਆਰਥੀ OBC, EBC ਜਾਂ DNT ਵਰਗ ਨਾਲ ਸੰਬੰਧਤ ਹੋਣਾ ਚਾਹੀਦਾ ਹੈ।
ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਵੱਧ ਨਾ ਹੋਵੇ।
ਵਿਦਿਆਰਥੀ ਕਿਸੇ ਮਾਨਤਾ ਪ੍ਰਾਪਤ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਵਿੱਚ 9ਵੀਂ ਤੋਂ 12ਵੀਂ ਕਲਾਸ ਵਿੱਚ ਨਿਯਮਿਤ ਪੜ੍ਹਾਈ ਕਰ ਰਿਹਾ ਹੋਵੇ।
ਅਰਜ਼ੀ ਕਿਵੇਂ ਕਰੀਏ?
PM ਯਸਾਸਵੀ ਸਕਾਲਰਸ਼ਿਪ ਲਈ ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ। ਵਿਦਿਆਰਥੀ ਘਰ ਬੈਠੇ ਅਰਜ਼ੀ ਦੇ ਸਕਦੇ ਹਨ। ਅਰਜ਼ੀ ਲਈ National Scholarship Portal ਜਾਂ ਅਧਿਕਾਰਕ ਯਸਾਸਵੀ ਪੋਰਟਲ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਨਾ ਹੁੰਦਾ ਹੈ। ਉੱਥੇ ਹੀ ਵਿਦਿਆਰਥੀ ਆਪਣੀ ਸਕਾਲਰਸ਼ਿਪ ਦੀ ਸਥਿਤੀ ਵੀ ਆਨਲਾਈਨ ਚੈਕ ਕਰ ਸਕਦੇ ਹਨ।
Education Loan Information:
Calculate Education Loan EMI
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ




















