Road Accident: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (minister of road transport and highways) ਦੁਆਰਾ ਸੰਕਲਿਤ ਕੀਤੇ ਗਏ ਸਾਲਾਨਾ ਅੰਕੜਿਆਂ ਦੇ ਅਨੁਸਾਰ, ਪਿਛਲੇ ਸਾਲ ਦੇਸ਼ ਵਿੱਚ ਸੜਕ ਹਾਦਸਿਆਂ ਵਿੱਚ ਔਸਤਨ 20 ਲੋਕਾਂ ਦੀ ਮੌਤ ਹਰ ਘੰਟੇ ਵਿੱਚ ਹੋਈ। ਭਾਵ 2023 ਵਿੱਚ ਇਨ੍ਹਾਂ ਹਾਦਸਿਆਂ ਕਾਰਨ ਕੁੱਲ 1,72,890 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪ੍ਰਤੀ ਘੰਟਾ ਔਸਤਨ 55 ਦੁਰਘਟਨਾਵਾਂ ਦੇ ਨਾਲ ਦੇਸ਼ ਵਿੱਚ ਪਿਛਲੇ ਸਾਲ 4,80,583 ਸੜਕ ਹਾਦਸੇ ਦਰਜ ਕੀਤੇ ਗਏ। ਇਹ ਸੰਖਿਆ 2022 ਦੇ ਮੁਕਾਬਲੇ 4.2 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀ ਹੈ ਮੌਤਾਂ ਤੋਂ ਇਲਾਵਾ ਹਾਦਸਿਆਂ ਦੇ ਨਤੀਜੇ ਵਜੋਂ 2023 ਵਿੱਚ ਪ੍ਰਤੀ ਘੰਟਾ 53 ਲੋਕ ਜ਼ਖ਼ਮੀ ਹੋਏ, ਜਿਸ ਨਾਲ ਪਿਛਲੇ ਸਾਲ ਕੁੱਲ ਗਿਣਤੀ 4,62,825 ਹੋ ਗਈ। ਇਹ ਸੰਖਿਆ 2022 ਦੇ ਮੁਕਾਬਲੇ ਮੌਤਾਂ ਵਿੱਚ 2.6 ਪ੍ਰਤੀਸ਼ਤ ਤੇ ਸੱਟਾਂ ਵਿੱਚ 4.4 ਪ੍ਰਤੀਸ਼ਤ ਵਾਧਾ ਦਰਸਾਉਂਦੀ ਹੈ।
2023 ਵਿੱਚ ਦਿੱਲੀ ਵਿੱਚ ਸਭ ਤੋਂ ਵੱਧ ਸੜਕ ਹਾਦਸਿਆਂ ਵਿੱਚ ਮੌਤਾਂ (1,457) ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਬੈਂਗਲੁਰੂ (915) ਤੇ ਜੈਪੁਰ (849) ਹਨ। ਰਾਜ ਪੱਧਰ 'ਤੇ, ਉੱਤਰ ਪ੍ਰਦੇਸ਼ ਵਿੱਚ ਸੜਕ ਦੁਰਘਟਨਾਵਾਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ - 23,652, ਇਸ ਤੋਂ ਬਾਅਦ ਤਾਮਿਲਨਾਡੂ (18,347) ਅਤੇ ਮਹਾਰਾਸ਼ਟਰ (15,366) ਹਨ।
ਸਾਰੇ ਰਾਜਾਂ ਵਿੱਚੋਂ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਸੜਕ ਦੁਰਘਟਨਾਵਾਂ (67,213) ਦਰਜ ਕੀਤੀਆਂ ਗਈਆਂ, ਇਸ ਤੋਂ ਬਾਅਦ ਮੱਧ ਪ੍ਰਦੇਸ਼, ਕੇਰਲ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਹਨ। ਤਾਮਿਲਨਾਡੂ ਵਿੱਚ 2023 ਵਿੱਚ ਪ੍ਰਤੀ ਲੱਖ ਆਬਾਦੀ ਦੇ ਲਗਭਗ 87 ਦੁਰਘਟਨਾਵਾਂ ਨੂੰ ਦੇਖਦੇ ਹੋਏ, ਲਗਾਤਾਰ ਛੇਵੇਂ ਸਾਲ ਸਭ ਤੋਂ ਵੱਧ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ।
ਜ਼ਿਕਰ ਕਰ ਦਈਏ ਕਿ ਤੇਜ਼ ਰਫ਼ਤਾਰ ਮੌਤਾਂ ਦੇ ਪ੍ਰਮੁੱਖ ਕਾਰਨ ਵਜੋਂ ਉਭਰੀ ਹੈ, ਜੋ ਕਿ ਸੜਕ ਹਾਦਸਿਆਂ ਦੀਆਂ ਸਾਰੀਆਂ ਮੌਤਾਂ ਦਾ 68.1 ਪ੍ਰਤੀਸ਼ਤ ਹੈ। ਲਗਭਗ ਅੱਧੀਆਂ ਮੌਤਾਂ ਦੋਪਹੀਆ ਵਾਹਨ ਸਵਾਰਾਂ ਦੀਆਂ ਸਨ, ਜੋ ਕੁੱਲ ਮੌਤਾਂ ਦਾ 44.8 ਪ੍ਰਤੀਸ਼ਤ ਬਣਦੀਆਂ ਹਨ। ਦੂਜੇ ਪਾਸੇ ਸੜਕ ਹਾਦਸਿਆਂ ਵਿੱਚ 20 ਫੀਸਦੀ ਮੌਤਾਂ ਪੈਦਲ ਚੱਲਣ ਵਾਲਿਆਂ ਦੀ ਹੈ।
ਅੰਕੜੇ ਇਹ ਵੀ ਦਰਸਾਉਂਦੇ ਹਨ ਭਾਰਤ ਦੇ ਕੁੱਲ ਸੜਕੀ ਨੈਟਵਰਕ ਦਾ ਸਿਰਫ 4.9 ਪ੍ਰਤੀਸ਼ਤ ਹਿੱਸਾ ਸਭ ਤੋਂ ਘਾਤਕ ਬਣਿਆ ਹੋਇਆ ਹਨ, ਜੋ ਕਿ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਸਾਰੀਆਂ ਮੌਤਾਂ ਵਿੱਚੋਂ 59.3 ਪ੍ਰਤੀਸ਼ਤ ਹਨ।
ਹਰ ਰੋਜ਼ ਹਾਦਸਿਆਂ ਵਿੱਚ ਲਗਭਗ 26 ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਜਿਸ ਵਿੱਚ 9,489 ਮੌਤਾਂ ਹੁੰਦੀਆਂ ਹਨ, ਜੋ ਕੁੱਲ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਦਾ ਲਗਭਗ 6 ਪ੍ਰਤੀਸ਼ਤ ਹੈ। ਹਾਲਾਂਕਿ, ਸੜਕ ਦੁਰਘਟਨਾਵਾਂ ਵਿੱਚ ਜ਼ਿਆਦਾਤਰ ਮੌਤਾਂ 18 ਤੋਂ 45 ਸਾਲ ਦੇ ਵਿਚਕਾਰ ਦੇ ਵਿਅਕਤੀ ਹਨ। 85.2 ਪ੍ਰਤੀਸ਼ਤ ਦੀ ਮੌਤ ਦਰ ਦੇ ਨਾਲ ਮਰਦ ਮੁੱਖ ਸ਼ਿਕਾਰ ਸਨ, ਜਦੋਂ ਕਿ ਔਰਤਾਂ ਦੀ ਮੌਤ ਦਰ 14.8 ਪ੍ਰਤੀਸ਼ਤ ਸੀ।