ਫਤਹਿਗੜ੍ਹ ਸਾਹਿਬ: ਮਸ਼ਹੂਰ ਬਾਡੀ ਬਿਲਡਰ, ਮਾਡਲ ਅਤੇ ਸੇਲਿਬ੍ਰਿਟੀ ਫਿੱਟਨੈੱਸ ਕੋਚ ਸਤਨਾਮ ਖਟੜਾ ਦੀ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅੱਜ ਸ਼ਨੀਵਾਰ ਉਸ ਨੂੰ ਦਿਲ ਦਾ ਦੌਰਾ ਪਿਆ, ਜਿਸ ਨਾਲ ਉਸ ਦੀ ਮੌਤ ਹੋਈ ਹੈ।

ਕਿਸੇ ਸਮੇਂ ਨਸ਼ਿਆਂ ਦਾ ਆਦੀ ਰਹਿ ਚੁੱਕਿਆ ਸਤਨਾਮ ਪਿਛਲੇ ਅੱਠ ਸਾਲਾਂ ਤੋਂ ਫਿਜ਼ੀਕਲ ਫਿੱਟਨੈੱਸ ਨਾਲ ਜੁੜਿਆ ਹੋਇਆ ਸੀ। ਤੰਦਰੁਸਤੀ ਪ੍ਰਤੀ ਸਤਨਾਮ ਦੇ ਸਮਰਪਣ ਦੇ ਕਾਰਨ ਉਹ ਨੌਜਵਾਨਾਂ ਵਿੱਚ ਬਹੁਤ ਪ੍ਰਸਿੱਧ ਸੀ।

ਗੌਤਮ ਗੰਭੀਰ ਨੇ ਮੇਜਰ ਧਿਆਨਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਕਿਹਾ ਇਨ੍ਹਾਂ ਤੋਂ ਵੱਡਾ ਖਿਡਾਰੀ ਨਾ ਪੈਦਾ ਹੋਇਆ, ਨਾ ਹੋਵੇਗਾ

ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਲਗਭਗ 3.7 ਲੱਖ ਫਾਲੋਅਰਜ਼ ਹਨ। ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਉਸ ਦੀ ਸਿਹਤ ਠੀਕ ਨਹੀਂ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ