ਫਾਜ਼ਿਲਕਾ: ਖੇਤੀ ਬਿੱਲ ਨੂੰ ਰੱਦ ਕਰਨ ਦੇ ਵਿਰੋਧ ਵਿੱਚ ਕਿਸਾਨ 20 ਦਿਨਾਂ ਤੋਂ ਦਿੱਲੀ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਬੈਠੇ ਕਿਸਾਨਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।
ਫਾਜ਼ਿਲਕਾ ਦੇ ਪਿੰਡ ਪੰਜਾਵਾ ਮਾਡਲ ਵਿੱਚ ਵੀ ਕਿਸਾਨ ਸੰਗਠਨ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ 'ਤੇ ਡਟੇ ਹੋਏ ਹਨ। ਕਿਸਾਨਾਂ ਨੇ ਅੱਜ ਪਿੰਡ 'ਚ ਲੱਗੇ ਜੀਓ ਦੇ ਟਾਵਰ 'ਤੇ ਆਪਣਾ ਕਿਸਾਨੀ ਝੰਡਾ ਲਹਿਰਾਇਆ। ਕਿਸਾਨਾਂ ਨੇ ਟਾਵਰ 'ਤੇ ਆਪਣਾ ਝੰਡਾ ਲਹਿਰਾਉਂਦੇ ਹੋਏ ਕਿਹਾ ਕਿ ਜਲਦੀ ਹੀ ਜੀਓ ਦਾ ਸਿਮ ਅਤੇ ਜੀਓ ਦੇ ਟਾਵਰ ਬੰਦ ਕਰਵਾਏ ਜਾਣਗੇ।
ਝੰਡਾ ਲਹਿਰਾਉਣ ਵਾਲੇ ਕਿਸਾਨ ਗੁਣਵੰਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਜੀਓ ਦੇ ਟਾਵਰ ‘ਤੇ ਅਸੀਂ ਆਪਣਾ ਕਿਸਾਨੀ ਝੰਡਾ ਲਹਿਰਾਇਆ ਹੈ ਅਤੇ ਕੇਂਦਰ ਸਰਕਾਰ ਤੋਂ ਸਾਡੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।