ਸਰਕਾਰ ਨੇ ਝੋਨਾ ਲਾਉਣੋਂ ਰੋਕਿਆ ਤਾਂ ਹਜ਼ਾਰਾਂ ਟਰੈਕਟਰ-ਟਰਾਲੀਆਂ ਲੈ ਕੇ ਕਿਸਾਨ ਪਹੁੰਚੇ 'ਸਰਕਾਰੀ ਦਰਬਾਰ'
ਏਬੀਪੀ ਸਾਂਝਾ | 25 May 2020 03:35 PM (IST)
ਹਜ਼ਾਰਾਂ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਜ਼ਿਲ੍ਹੇ ਦੇ ਕਿਸਾਨ ਅੱਜ ਛੋਟੇ ਸਕੱਤਰੇਤ ਪਹੁੰਚੇ ਤੇ ਸਰਕਾਰ ਦੇ ਇਸ ਫੈਸਲੇ ਖਿਲਾਫ ਪ੍ਰਦਰਸ਼ਨ ਕੀਤਾ। ਟਰੈਕਟਰ-ਟਰਾਲੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਰਤੀਆ-ਫਤਿਹਾਬਾਦ ਸੜਕ ‘ਤੇ ਲੰਬਾ ਜਾਮ ਲੱਗ ਗਿਆ।
ਫਤਿਹਾਬਾਦ: ਤੇਜ਼ੀ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ (Water Level) ਨੂੰ ਬਚਾਉਣ ਲਈ ਹਰਿਆਣਾ ਸਰਕਾਰ (Haryana Government) ਵੱਲੋਂ ਲਿਆਂਦੀ ਯੋਜਨਾ ‘ਮੇਰਾ ਪਾਣੀ-ਮੇਰਾ ਵਿਸਥਾਰ’ (Mera Pani Mer Virthat Yojana) ਹੁਣ ਸਰਕਾਰ ਲਈ ਸਿਰਦਰਦੀ ਬਣ ਗਈ ਹੈ। ਕਿਸਾਨ ਇਸ ਸਕੀਮ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗੇ ਹਨ। ਜ਼ਿਲ੍ਹੇ ਵਿੱਚ ਅੱਜ ਕਿਸਾਨਾਂ ਨੇ ਵਿਸ਼ਾਲ ਪ੍ਰਦਰਸ਼ਨ ਕੀਤਾ ਤੇ ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਕਾਂਗਰਸ ਨੇ ਵੀ ਕਿਸਾਨਾਂ ਦੇ ਇਸ ਪ੍ਰਦਰਸ਼ਨ (Farmers protest) ਵਿੱਚ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲਿਆ। ਕਾਂਗਰਸੀ ਨੇਤਾ ਸੂਬਾ ਸਰਕਾਰ ‘ਤੇ ਖੂਬ ਵਰ੍ਹੇ ਤੇ ਇਸ ਨੂੰ ਕਿਸਾਨ ਵਿਰੋਧੀ ਦੱਸਿਆ। ਕਾਂਗਰਸ ਨੇਤਾ ਸਾਬਕਾ ਵਿਧਾਇਕ ਜਰਨੈਲ ਸਿੰਘ ਤੇ ਸਾਬਕਾ ਸੀਪੀ ਐਸ ਪ੍ਰਹਲਾਦ ਸਿੰਘ ਗਿਲਖੇੜਾ ਨੇ ਇਸ ਨੂੰ ਤੁਗਲਕੀ ਫਰਮਾਨ ਕਰਾਰ ਦਿੰਦਿਆਂ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਸਰਕਾਰ ਨੇ ਜਿਹੜੀ ਸਕੀਮ ਲਾਗੂ ਕੀਤੀ ਹੈ, ਉਹ ਸਕੀਮ ਘੱਟ, ਆਰਡਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਝੋਨੇ ਦੀ ਥਾਂ ਬਦਲਵੀਆਂ ਫਸਲਾਂ ਬੀਜਣ ਦੀ ਗੱਲ ਕਰ ਰਹੀ ਹੈ, ਪਰ ਸਰਕਾਰ ਇਹ ਨਾ ਭੁੱਲੇ ਕਿ ਸਰਕਾਰ ਨਾ ਤਾਂ ਉਨ੍ਹਾਂ ਫਸਲਾਂ ਦਾ ਸਮਰਥਨ ਮੁੱਲ ਦੇ ਰਹੀ ਹੈ ਤੇ ਨਾ ਹੀ ਇਨ੍ਹਾਂ ਫਸਲਾਂ ਨੂੰ ਖਰੀਦਣ ਤੇ ਵੇਚਣ ਵਾਲੀ ਕੋਈ ਮਾਰਕੀਟ ਹੈ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਹਰ ਸਥਿਤੀ ਵਿੱਚ ਝੋਨੇ ਦੀ ਬਿਜਾਈ (Paddy Crop) ਕਰਨਗੇ, ਜੇਕਰ ਸਰਕਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿਸਾਨ ਲੜਾਈ ਲੜਨਗੇ। ਉਧਰ ਟਰੈਕਟਰ ਟਰਾਲੀਆਂ 'ਤੇ ਫਤਿਹਾਬਾਦ ਆਉਣ ਵਾਲੇ ਕਿਸਾਨਾਂ ਦੇ ਕਾਫਲੇ ਨੂੰ ਵੇਖਦੇ ਹੋਏ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜੋ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ, ਨੇ ਰੁੱਕ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਸੁਣਿਆ। ਦੁਸ਼ਯੰਤ ਚੌਟਾਲਾ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੁੱਖ ਮੰਤਰੀ ਨੂੰ ਮਿਲਣਗੇ ਤੇ ਕਿਸਾਨਾਂ ਦੀ ਗੱਲਬਾਤ ਉਨ੍ਹਾਂ ਕੋਲ ਰੱਖਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904