ਗਣਤੰਤਰ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ਵਿੱਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪਾਂ ਹੋਈਆਂ ਹਨ। ਕਿਸਾਨ ਟਰੈਕਟਰਾਂ ਮਾਰਚ ਦੌਰਾਨ ਲਾਲ ਕਿਲ੍ਹੇ ਵਿੱਚ ਦਾਖਲ ਹੋਏ, ਜਿਨ੍ਹਾਂ ਨੂੰ ਪੁਲਿਸ ਬਾਹਰ ਕੱਢ ਰਹੀ ਹੈ। ਹੁਣ ਇਸ ਦੌਰਾਨ ਦਿੱਲੀ ਮੈਟਰੋ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ।

ਡੀਐਮਆਰਸੀ ਦੇ ਅਨੁਸਾਰ ਲਾਲ ਕਿਲ੍ਹਾ, ਇੰਦਰਪ੍ਰਸਥ ਮੈਟਰੋ, ਆਈਟੀਓ ਸਮੇਤ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।



ਜਾਣੋ ਕਿੱਥੇ-ਕਿੱਥੇ ਮੈਟਰੋ ਬੰਦ:

-ਦਿੱਲੀ ਗੇਟ ਮੈਟਰੋ ਸਟੇਸ਼ਨ ਬੰਦ

-ਆਈਟੀਓ ਮੈਟਰੋ ਸਟੇਸ਼ਨ ਬੰਦ

-ਗ੍ਰੇ ਲਾਈਨ ਦੇ ਸਾਰੇ ਮੈਟਰੋ ਸਟੇਸ਼ਨ ਬੰਦ

-ਜਾਮਾ ਮਸਜਿਦ ਮੈਟਰੋ ਵੀ ਬੰਦ ਕਰ ਦਿੱਤੀ ਗਈ ਹੈ।

- ਦਿਲਸ਼ਾਦ ਗਾਰਡਨ, ਝਿਲਮਿਲ ਅਤੇ ਮਾਨਸਰੋਵਰ ਪਾਰਕ ਮੈਟਰੋ ਸਟੇਸ਼ਨ ਵੀ ਬੰਦ ਹਨ।