Farmers Protest LIVE Updates: ਅੰਦੋਲਨ ਦਾ ਅੱਜ 93ਵਾਂ ਦਿਨ, ਅੱਜ ਨੌਜਵਾਨਾਂ ਨੇ ਸੰਭਾਲਿਆ ਮੋਰਚਾ

Farmers Protest: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਅੰਦੋਲਨ ਦਾ ਅੱਜ 93ਵਾਂ ਦਿਨ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਅੱਜ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ, 'ਨੌਜਵਾਨ ਕਿਸਾਨ ਦਿਵਸ' ਮਨਾਉਣਗੀਆਂ। ਇਸ ਦੇ ਨਾਲ ਹੀ ਅੱਜ ਐਸਕੇਐਮ ਦੇ ਸਾਰੇ ਮੰਚਾਂ ਦਾ ਸੰਚਾਲਨ ਨੌਜਵਾਨ ਕਰਨਗੇ।

ਏਬੀਪੀ ਸਾਂਝਾ Last Updated: 26 Feb 2021 10:16 AM
ਦੀਪ ਸਿੱਧੂ

26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਸਬੰਧੀ ਗ੍ਰਿਫ਼ਤਾਰ ਦੀਪ ਸਿੱਧੂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦੀਪ ਸਿੱਧੂ ਦੀ ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅੱਜ ਸ਼ਾਮੀਂ 4 ਵਜੇ ਤੱਕ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। 

ਨੌਦੀਪ ਕੌਰ ਨੂੰ ਮਿਲੀ ਜ਼ਮਾਨਤ

ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਰਤੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਨੌਦੀਪ ਕੌਰ ਨੂੰ ਦੋ ਮਾਮਲਿਆਂ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਹਾਈਕੋਟਰ ਨੇ ਅੱਜ ਉਸ ਵਿਰੁੱਧ ਦਰਜ ਤੀਜੀ ਐਫਆਈਆਰ 'ਚ ਵੀ ਜ਼ਮਾਨਤ ਦੇ ਦਿੱਤੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਅੱਜ ਮੁਚੱਲਕਾ ਭਰ ਕੇ ਨੌਦੀਪ ਕੌਰ ਨੂੰ ਰਿਹਾਅ ਕਰਾਉਣਗੇ। 

ਕਿਸਾਨਾਂ ਦਾ ਗਲੋਬਲ ਲਾਈਵ ਵੈਬੀਨਾਰ

ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ 26 ਫਰਵਰੀ ਨੂੰ ਗਲੋਬਲ ਲਾਈਵ ਵੈਬੀਨਾਰ ਕਰਨਗੀਆਂ। ਇਹ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ। ਇਸ 'ਚ ਦੁਨੀਆਂ ਭਰ ਦੇ ਕਿਸਾਨ ਲੀਡਰ ਸ਼ਾਮਲ ਹੋਣਗੇ। ਵੈਬੀਨਾਰ ਚ ਤਿੰਨਾਂ ਖੇਤੀ ਕਾਨੂੰਨਾਂ 'ਤੇ ਚਰਚਾ ਹੋਵੇਗੀ। ਕਿਸਾਨ ਵੈਬੀਨਾਰ ਦੀ ਜਾਣਕਾਰੀ ਕਿਸਾਨ ਏਕਤਾ ਮੋਰਚਾ ਦੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ। ਵੈਬੀਨਾਰ ਲਈ ਨਿਊਯਾਰਕ, ਮੈਲਬਰਨ, ਕੈਲੇਫੋਰਨੀਆ ਤੇ ਬ੍ਰਿਟੇਨ ਦਾ ਵੀ ਸਮਾਂ ਸ਼ੇਅਰ ਕੀਤਾ ਗਿਆ ਹੈ। ਇਸ 'ਚ ਆਮ ਲੋਕ ਵੀ ਸਵਾਲ ਜਵਾਬ ਪੁੱਛ ਸਕਦੇ ਹਨ।

ਸੰਯੁਕਤ ਕਿਸਾਨ ਮੋਰਚਾ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਅੰਦੋਲਨ ਦਾ ਅੱਜ 93ਵਾਂ ਦਿਨ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਅੱਜ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ, 'ਨੌਜਵਾਨ ਕਿਸਾਨ ਦਿਵਸ' ਮਨਾਉਣਗੀਆਂ। ਇਸ ਦੇ ਨਾਲ ਹੀ ਅੱਜ ਐਸਕੇਐਮ ਦੇ ਸਾਰੇ ਮੰਚਾਂ ਦਾ ਸੰਚਾਲਨ ਨੌਜਵਾਨ ਕਰਨਗੇ।

ਤੋਮਰ ਨੇ ਕਿਹਾ

ਤਜਵੀਜ਼ਾਂ ’ਚ ਸੁਧਾਰ ਦੀ ਸਰਕਾਰੀ ਯੋਜਨਾ ਬਾਰੇ ਪੁੱਛੇ ਜਾਣ ’ਤੇ ਤੋਮਰ ਨੇ ਕਿਹਾ ਕਿ ਪਹਿਲਾਂ ਕਿਸਾਨ ਆਪਣੀ ਰਾਏ ਦੱਸਣ ਕਿ ਉਹ ਕੀ ਚਾਹੁੰਦੇ ਹਨ। ਦੂਜੇ ਪਾਸੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਆਪਣਾ ਪੱਖ ਦੱਸ ਚੁੱਕੇ ਹਨ। ਸਰਕਾਰ ਖੁਦ ਮੰਨ ਚੁੱਕੀ ਹੈ ਕਿ ਖੇਤੀ ਕਾਨੂੰਨਾਂ ਵਿੱਚ ਤਰੁੱਟੀਆਂ ਹਨ। ਇਸ ਲਈ ਕਾਨੂੰਨ ਰੱਦ ਕਰਨੇ ਹੀ ਪੈਣਗੇ। ਇਸ ਤੋਂ ਇਲਾਵਾ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕਾਨੂੰਨ ਕਿਸਾਨਾਂ ਦੀ ਮੁੱਖ ਮੰਗ ਹੈ।

ਤੋਮਰ ਨੇ ਕਿਹਾ

ਕਿਸਾਨਾਂ ਦੇ ਵਧਦੇ ਰੋਹ ਨੂੰ ਵੇਖਦਿਆਂ ਕੇਂਦਰ ਸਰਕਾਰ ਗੱਲਬਾਤ ਦਾ ਸੰਕੇਤ ਦੇਣ ਲੱਗੀ ਹੈ ਪਰ ਨਾਲ ਹੀ ਸ਼ਰਤ ਇਹ ਰੱਖੀ ਜਾ ਰਹੀ ਹੈ ਕਿ ਇਸ ਲਈ ਕਿਸਾਨ ਪਹਿਲ ਕਰਨ। ਇਸ ਬਾਰੇ ਕੇਂਦਰੀ ਖੇੜੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਵਾਰਤਾ ਮੁੜ ਸ਼ੁਰੂ ਕਰਨ ਲਈ ਤਿਆਰ ਹੈ ਪਰ ਪਹਿਲਾਂ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕੇ ਜਾਣ ਤੇ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦੀ ਤਜਵੀਜ ਦਾ ਜਵਾਬ ਦੇਣ।

ਪਿਛੋਕੜ

Farmers Protest: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਅੰਦੋਲਨ ਦਾ ਅੱਜ 93ਵਾਂ ਦਿਨ ਹੈ। ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਅੱਜ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ, 'ਨੌਜਵਾਨ ਕਿਸਾਨ ਦਿਵਸ' ਮਨਾਉਣਗੀਆਂ। ਇਸ ਦੇ ਨਾਲ ਹੀ ਅੱਜ ਐਸਕੇਐਮ ਦੇ ਸਾਰੇ ਮੰਚਾਂ ਦਾ ਸੰਚਾਲਨ ਨੌਜਵਾਨ ਕਰਨਗੇ।



ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਜਥੇਬੰਦੀਆਂ 26 ਫਰਵਰੀ ਨੂੰ ਗਲੋਬਲ ਲਾਈਵ ਵੈਬੀਨਾਰ ਕਰਨਗੀਆਂ। ਇਹ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ। ਇਸ 'ਚ ਦੁਨੀਆਂ ਭਰ ਦੇ ਕਿਸਾਨ ਲੀਡਰ ਸ਼ਾਮਲ ਹੋਣਗੇ। ਵੈਬੀਨਾਰ ਚ ਤਿੰਨਾਂ ਖੇਤੀ ਕਾਨੂੰਨਾਂ 'ਤੇ ਚਰਚਾ ਹੋਵੇਗੀ। ਕਿਸਾਨ ਵੈਬੀਨਾਰ ਦੀ ਜਾਣਕਾਰੀ ਕਿਸਾਨ ਏਕਤਾ ਮੋਰਚਾ ਦੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ।


ਵੈਬੀਨਾਰ ਲਈ ਨਿਊਯਾਰਕ, ਮੈਲਬਰਨ, ਕੈਲੇਫੋਰਨੀਆ ਤੇ ਬ੍ਰਿਟੇਨ ਦਾ ਵੀ ਸਮਾਂ ਸ਼ੇਅਰ ਕੀਤਾ ਗਿਆ ਹੈ। ਇਸ 'ਚ ਆਮ ਲੋਕ ਵੀ ਸਵਾਲ ਜਵਾਬ ਪੁੱਛ ਸਕਦੇ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.