ਬਠਿੰਡਾ: ਬਠਿੰਡਾ ਦੇ ਡੀਸੀ ਦਫ਼ਤਰ ਬਾਹਰ ਕੱਲ੍ਹ ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦੇ ਚੱਲਦੇ ਧਰਨਾ ਲਾਇਆ ਹੋਇਆ। ਦਰਅਸਲ ਕਿਸਾਨਾਂ ਤੇ ਪਰਾਲੀ ਸਾੜਨ ਦੇ ਮਾਮਲੇ ਵਿੱਚ ਪੰਜਾਬ ਭਰ 'ਚ ਕਿਸਾਨਾਂ ਉਪੱਰ ਪਰਚੇ ਦਰਜ ਕੀਤੇ ਗਏ ਸੀ ਜਿਸ ਮਗਰੋਂ ਕਿਸਾਨਾਂ ਵਲੋਂ ਜੈਤੋ ਵਿਖੇ ਪਰਚੇ ਰੱਦ ਕਰਵਾਉਣ ਦੇ ਲਈ ਧਰਨਾ ਸ਼ੁਰੂ ਕੀਤਾ।
 
ਇਸ ਧਰਨੇ ਵਿੱਚ ਇੱਕ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀਕੇ ਖੁਦਕੁਸ਼ੀ ਕੀਤੀ ਗਈ ਸੀ। ਉਸ ਪਰਿਵਾਰ ਵਲੋਂ ਇਨਸਾਫ਼ ਲਈ ਲਗਾਤਾਰ ਧਰਨੇ ਕੀਤੇ ਜਾ ਰਹੇ ਸਨ। ਪਿਛਲੇ 10 ਮਹੀਨੇ ਤੋਂ ਬੇਸ਼ੱਕ ਸਰਾਕਰ ਵਲੋਂ ਪੀੜਿਤ ਪਰਿਵਾਰ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ।
 
ਪਰ ਪ੍ਰਸ਼ਾਸਨ ਵੱਲੋਂ ਉਸਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਦਾ ਕੀਤਾ ਗਿਆ ਸੀ ਜੋਕਿ ਅੱਜ ਤੱਕ ਨਹੀਂ ਪੂਰਾ ਹੋਇਆ। ਇਸ ਨੂੰ ਲੈਕੇ ਕੱਲ੍ਹ ਸਵੇਰ ਤੋਂ ਹੀ ਧਰਨਾ ਦਿੱਤਾ ਜਾ ਰਿਹਾ ਹੈ। ਦੁਪਹਿਰ ਬਾਅਦ ਕਿਸਾਨਾਂ ਵੱਲੋਂ ਸੜਕ 'ਤੇ ਜਾਮ ਲਾ ਦਿੱਤਾ ਸੀ। ਦੇਰ ਰਾਤ ਤੱਕ ਕਿਸਾਨ ਡਟੇ ਰਹੇ ਤੇ ਜੇਕਰ ਪ੍ਰਸ਼ਾਸਨ ਨੇ ਨਾ ਸੁਣੀ ਤਾਂ ਆਪਣੀ ਮੰਗ ਨੂੰ ਲੈ ਕੇ ਅੱਜ ਪੰਜਾਬ ਪੱਧਰੀ ਇੱਕਠ ਕੀਤਾ ਜਾਣਾ।