France vs Argentina Live: ਫਰਾਂਸ ਨੇ ਕੁਝ ਹੀ ਮਿੰਟਾਂ ਵਿੱਚ ਕੀਤੇ ਦੋ ਗੋਲ, ਮੈਚ ਹੁਣ 2-2 ਨਾਲ ਹੈ ਬਰਾਬਰ

France vs Argentina Live: ਫਰਾਂਸ ਨੇ ਕੁਝ ਹੀ ਮਿੰਟਾਂ ਵਿੱਚ ਕੀਤੇ ਦੋ ਗੋਲ, ਮੈਚ ਹੁਣ 2-2 ਨਾਲ ਹੈ ਬਰਾਬਰ

ABP Sanjha Last Updated: 18 Dec 2022 11:49 PM
France vs Argentina: ਮੈਸੀ ਦੇ ਜਾਦੂ ਨਾਲ ਅਰਜਨਟੀਨਾ ਬਣਿਆ ਚੈਂਪੀਅਨ, 36 ਸਾਲ ਬਾਅਦ ਜਿੱਤਿਆ ਖਿਤਾਬ, ਪੈਨਲਟੀ ਸ਼ੂਟਆਊਟ 'ਚ ਫਰਾਂਸ ਨੂੰ ਹਰਾਇਆ

France vs Argentina: ਮੈਸੀ ਦੇ ਜਾਦੂ ਨਾਲ ਅਰਜਨਟੀਨਾ ਬਣਿਆ ਚੈਂਪੀਅਨ, 36 ਸਾਲ ਬਾਅਦ ਜਿੱਤਿਆ ਖਿਤਾਬ, ਪੈਨਲਟੀ ਸ਼ੂਟਆਊਟ 'ਚ ਫਰਾਂਸ ਨੂੰ ਹਰਾਇਆ

ਫਾਈਨਲ 'ਚ ਦਿਖਾਇਆ ਮੈਸੀ ਦਾ ਜਾਦੂ, ਅਰਜਨਟੀਨਾ ਨੇ ਫਰਾਂਸ 'ਤੇ 3-2 ਦੀ ਬਣਾਈ ਬੜ੍ਹਤ

ਫਾਈਨਲ 'ਚ ਦਿਖਾਇਆ ਮੈਸੀ ਦਾ ਜਾਦੂ, ਅਰਜਨਟੀਨਾ ਨੇ ਫਰਾਂਸ 'ਤੇ 3-2 ਦੀ ਬਣਾਈ ਬੜ੍ਹਤ

ਫਰਾਂਸ ਨੇ ਜ਼ੋਰਦਾਰ ਕੀਤੀ ਵਾਪਸੀ

ਫਾਈਨਲ ਮੈਚ ਵਿੱਚ ਫਰਾਂਸ ਨੇ ਜ਼ੋਰਦਾਰ ਵਾਪਸੀ ਕਰਦਿਆਂ ਲਗਾਤਾਰ ਦੋ ਗੋਲ ਕੀਤੇ। ਸਟਾਰ ਖਿਡਾਰੀ ਐਮਬਾਪੇ ਨੇ ਫਰਾਂਸ ਦੀ ਵਾਪਸੀ ਕੀਤੀ। ਹੁਣ ਮੈਚ ਬਰਾਬਰੀ 'ਤੇ ਆ ਗਿਆ ਹੈ।

France vs Argentina: ਫਰਾਂਸ ਨੇ ਪੈਨਲਟੀ ਤੋਂ ਕੀਤਾ ਗੋਲ, ਅਰਜਨਟੀਨਾ ਅਜੇ ਵੀ 2-1 ਨਾਲ ਅੱਗੇ ਹੈ

France vs Argentina: ਫਰਾਂਸ ਨੇ ਪੈਨਲਟੀ ਤੋਂ ਕੀਤਾ ਗੋਲ, ਅਰਜਨਟੀਨਾ ਅਜੇ ਵੀ 2-1 ਨਾਲ ਅੱਗੇ ਹੈ

ਦੂਜੇ ਹਾਫ ਦੀ ਖੇਡ ਹੋਈ ਸ਼ੁਰੂ, ਅਰਜਨਟੀਨਾ ਫਰਾਂਸ ਦੇ ਖਿਲਾਫ 2-0 ਨਾਲ ਅੱਗੇ, ਮੇਸੀ ਅਤੇ ਡੀ ਮਾਰੀਆ ਨੇ ਗੋਲ ਕੀਤੇ

ਅਰਜਨਟੀਨਾ 2-0 ਨਾਲ ਅੱਗੇ ਹੈ
ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਵਿੱਚ ਅਰਜਨਟੀਨਾ ਦੀ ਟੀਮ ਹਾਫ ਟਾਈਮ ਤੱਕ ਫਰਾਂਸ ਤੋਂ 2-0 ਨਾਲ ਅੱਗੇ ਹੈ। ਅਰਜਨਟੀਨਾ ਲਈ ਲਿਓਨਲ ਮੇਸੀ ਨੇ ਪਹਿਲਾ ਅਤੇ ਡੀ ਮਾਰੀਆ ਨੇ ਦੂਜਾ ਗੋਲ ਕੀਤਾ।

ਅਰਜਨਟੀਨਾ ਨੇ ਕੀਤਾ ਦੂਜਾ ਗੋਲ 

ਅਰਜਨਟੀਨਾ ਨੇ ਕੀਤਾ ਦੂਜਾ ਗੋਲ 
ਫਾਈਨਲ 'ਚ ਅਰਜਨਟੀਨਾ ਨੇ ਫਰਾਂਸ 'ਤੇ 2-0 ਦੀ ਲੀਡ ਲੈ ਲਈ। ਅਰਜਨਟੀਨਾ ਦੇ ਏਂਜਲ ਡੀ ਮਾਰੀਆ ਨੇ 36ਵੇਂ ਮਿੰਟ ਵਿੱਚ ਗੇਂਦ ਨੂੰ ਗੋਲਪੋਸਟ ਵਿੱਚ ਪਾ ਕੇ ਆਪਣੀ ਟੀਮ ਲਈ ਦੂਜਾ ਗੋਲ ਕੀਤਾ। ਇਸ ਤੋਂ ਪਹਿਲਾਂ ਲਿਓਨਲ ਮੇਸੀ ਨੇ 23ਵੇਂ ਮਿੰਟ ਵਿੱਚ ਗੋਲ ਕੀਤਾ।

France vs Argentina: ਅਰਜਨਟੀਨਾ ਨੇ ਫਾਈਨਲ 'ਚ ਫਰਾਂਸ 'ਤੇ 2-0 ਦੀ ਬਣਾਈ ਬੜ੍ਹਤ, ਮੇਸੀ ਤੋਂ ਬਾਅਦ ਡੀ ਮਾਰੀਆ ਨੇ ਕੀਤਾ ਗੋਲ

FIFA WC 2022 Final, France vs Argentina: ਫਾਈਨਲ ਖੇਡਣ ਦੇ 20 ਮਿੰਟ ਬਾਅਦ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਨੇ ਮੈਚ ਦਾ ਪਹਿਲਾ ਗੋਲ ਕੀਤਾ। ਉਸ ਨੇ 23ਵੇਂ ਮਿੰਟ ਵਿੱਚ ਪੈਨਲਟੀ ’ਤੇ ਪਹਿਲਾ ਗੋਲ ਕੀਤਾ।


2022 ਫੀਫਾ ਵਿਸ਼ਵ ਕੱਪ ਫਾਈਨਲ ਦੇ ਪਹਿਲੇ 10 ਮਿੰਟ ਖੇਡੇ ਗਏ ਹਨ। ਫਰਾਂਸ ਅਤੇ ਅਰਜਨਟੀਨਾ ਦੋਵਾਂ ਦੇ ਖਿਡਾਰੀ ਗੋਲ ਕਰਨ ਵਿੱਚ ਲੱਗੇ ਹੋਏ ਹਨ। ਹਾਲਾਂਕਿ, ਪਹਿਲੇ 10 ਮਿੰਟਾਂ ਵਿੱਚ ਕੋਈ ਗੋਲ ਨਹੀਂ ਹੋਇਆ। ਸਕੋਰ 0-0 ਨਾਲ ਬਰਾਬਰ ਰਿਹਾ।

Bharat Jodo Yatra : 8 ਤੋਂ 9 ਦਿਨ ਪੰਜਾਬ 'ਚ ਰਹੇਗੀ ਭਾਰਤ ਜੋੜੋ ਯਾਤਰਾ, ਇਨ੍ਹਾਂ ਰੂਟਾਂ ਤੋਂ ਲੰਘੇਗੀ

ਕਾਂਗਰਸ (Congress) ਦੀ ਪੰਜਾਬ (Punjab) ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਸ਼ਨੀਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ (Rahul Gandhi) ਦੀ ਅਗਵਾਈ ਵਾਲੀ ਪਾਰਟੀ ਦੀ 'ਭਾਰਤ ਜੋੜੋ ਯਾਤਰਾ' ਅਗਲੇ ਮਹੀਨੇ ਪੰਜਾਬ 'ਚ ਹੋਵੇਗੀ ਅਤੇ ਜੰਮੂ-ਕਸ਼ਮੀਰ ((Jammu-Kashmir) ) 'ਚ ਦਾਖਲ ਹੋਣ ਤੋਂ ਪਹਿਲਾਂ ਅੱਠ ਤੋਂ ਨੌਂ ਦਿਨ ਸੂਬੇ 'ਚ 'ਚ ਰੁਕੇਗੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯਾਤਰਾ ਦੀਆਂ ਤਿਆਰੀਆਂ ਸਬੰਧੀ ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ।

Irrigation scam: ਵਿਜੀਲੈਂਸ ਨੇ ਸਾਬਕਾ IAS ਅਧਿਕਾਰੀ ਕੇਬੀਐਸ ਸਿੱਧੂ ਨੂੰ ਮੁੜ ਪੁੱਛਗਿੱਛ ਲਈ ਕੀਤਾ ਤਲਬ

ਭਾਜਪਾ ਅਤੇ ਅਕਾਲੀ ਦਲ ਦੀ ਗੱਠਜੋੜ ਸਰਕਾਰ ਦੌਰਾਨ ਵਿਜੀਲੈਂਸ ਟੀਮ ਨੇ ਇੱਕ ਹਜ਼ਾਰ ਕਰੋੜ ਰੁਪਏ ਦੇ ਘਪਲੇ ਦੀ ਜਾਂਚ ਇੱਕ ਵਾਰ ਫਿਰ ਤੇਜ਼ ਕਰ ਦਿੱਤੀ ਹੈ। ਹਾਲ ਹੀ ਵਿੱਚ ਬਣਾਈ ਗਈ ਵਿਸ਼ੇਸ਼ ਟੀਮ ਇਸ ਘੁਟਾਲੇ ਨਾਲ ਸਬੰਧਤ 12 ਫਾਈਲਾਂ ਦੀ ਸਮੀਖਿਆ ਕਰਨ ਵਿੱਚ ਲੱਗੀ ਹੋਈ ਹੈ ਜਿਸ ਤੋਂ ਬਾਅਦ ਘੁਟਾਲੇ ਦੇ ਦੋਸ਼ੀ ਇੱਕ ਸਾਬਕਾ ਮੰਤਰੀ ਅਤੇ ਤਿੰਨ ਆਈਏਐਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਘੁਟਾਲੇ ਦੇ ਮੁੱਖ ਮੁਲਜ਼ਮ ਗੁਰਿੰਦਰ ਸਿੰਘ ਉਰਫ਼ ਭਾਪਾ ਤੋਂ ਪੁੱਛਗਿੱਛ ਤੋਂ ਬਾਅਦ ਹੀ ਸਾਬਕਾ ਮੰਤਰੀ ਅਤੇ ਤਿੰਨ ਆਈਏਐਸ ਅਧਿਕਾਰੀ ਰਾਡਾਰ 'ਤੇ ਆ ਗਏ ਹਨ। ਇਨ੍ਹਾਂ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕਰਨ ਲਈ ਇੱਕ ਟੀਮ ਵੀ ਬਣਾਈ ਗਈ ਸੀ, ਉਹ ਟੀਮ ਹੁਣ ਇਨ੍ਹਾਂ ਤੋਂ ਪੁੱਛਗਿੱਛ ਕਰੇਗੀ।

Irrigation scam: ਵਿਜੀਲੈਂਸ ਨੇ ਸਾਬਕਾ IAS ਅਧਿਕਾਰੀ ਕੇਬੀਐਸ ਸਿੱਧੂ ਨੂੰ ਮੁੜ ਪੁੱਛਗਿੱਛ ਲਈ ਕੀਤਾ ਤਲਬ

ਭਾਜਪਾ ਅਤੇ ਅਕਾਲੀ ਦਲ ਦੀ ਗੱਠਜੋੜ ਸਰਕਾਰ ਦੌਰਾਨ ਵਿਜੀਲੈਂਸ ਟੀਮ ਨੇ ਇੱਕ ਹਜ਼ਾਰ ਕਰੋੜ ਰੁਪਏ ਦੇ ਘਪਲੇ ਦੀ ਜਾਂਚ ਇੱਕ ਵਾਰ ਫਿਰ ਤੇਜ਼ ਕਰ ਦਿੱਤੀ ਹੈ। ਹਾਲ ਹੀ ਵਿੱਚ ਬਣਾਈ ਗਈ ਵਿਸ਼ੇਸ਼ ਟੀਮ ਇਸ ਘੁਟਾਲੇ ਨਾਲ ਸਬੰਧਤ 12 ਫਾਈਲਾਂ ਦੀ ਸਮੀਖਿਆ ਕਰਨ ਵਿੱਚ ਲੱਗੀ ਹੋਈ ਹੈ ਜਿਸ ਤੋਂ ਬਾਅਦ ਘੁਟਾਲੇ ਦੇ ਦੋਸ਼ੀ ਇੱਕ ਸਾਬਕਾ ਮੰਤਰੀ ਅਤੇ ਤਿੰਨ ਆਈਏਐਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਘੁਟਾਲੇ ਦੇ ਮੁੱਖ ਮੁਲਜ਼ਮ ਗੁਰਿੰਦਰ ਸਿੰਘ ਉਰਫ਼ ਭਾਪਾ ਤੋਂ ਪੁੱਛਗਿੱਛ ਤੋਂ ਬਾਅਦ ਹੀ ਸਾਬਕਾ ਮੰਤਰੀ ਅਤੇ ਤਿੰਨ ਆਈਏਐਸ ਅਧਿਕਾਰੀ ਰਾਡਾਰ 'ਤੇ ਆ ਗਏ ਹਨ। ਇਨ੍ਹਾਂ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕਰਨ ਲਈ ਇੱਕ ਟੀਮ ਵੀ ਬਣਾਈ ਗਈ ਸੀ, ਉਹ ਟੀਮ ਹੁਣ ਇਨ੍ਹਾਂ ਤੋਂ ਪੁੱਛਗਿੱਛ ਕਰੇਗੀ।

Kejriwal announced boycott ofchinese goods: ਕੇਜਰੀਵਾਲ ਵੱਲੋਂ ਚੀਨੀ ਸਾਮਾਨ ਦੇ ਬਾਈਕਾਟ ਦਾ ਐਲਾਨ

ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਅਗਲੀ ਰਣਨੀਤੀ ਬਣਾਉਣ ਵਿੱਚ ਜੁੱਟ ਗਈ ਹੈ। ਇਸ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਚੁਣੇ ਹੋਏ ਨੁਮਾਇੰਦੇ ਤੇ ਅਹੁਦੇਦਾਰ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਦੀ ਪ੍ਰਧਾਨਗੀ ਹੇਠ ਅੱਜ ਕੌਮੀ ਕੌਂਸਲ ਦੀ ਮੀਟਿੰਗ ਸ਼ੁਰੂ ਹੋਈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜਦੋਂ ਚੀਨ ਭਾਰਤ 'ਤੇ ਹਮਲਾ ਕਰ ਰਿਹਾ ਹੈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੀਨ ਤੋਂ ਦਰਾਮਦ ਜਾਰੀ ਰੱਖਣ ਦੀ ਇਜਾਜ਼ਤ ਕਿਉਂ ਦੇ ਰਹੀ ਹੈ? ਉਨ੍ਹਾਂ ਕਿਹਾ,‘ਮੈਂ ਲੋਕਾਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕਰਦਾ ਹਾਂ, ਅਸੀਂ ਭਾਰਤੀ ਉਤਪਾਦ ਖਰੀਦਾਂਗੇ ਭਾਵੇਂ ਉਨ੍ਹਾਂ ਦੀ ਕੀਮਤ ਦੁੱਗਣੀ ਕਿਉਂ ਨਾ ਹੋਵੇ।’

Crime News: ਪਤਨੀ ਦੇ ਕੀਤੇ 12 ਟੁਕੜੇ, ਦਿਲ ਦਹਿਲਾਉਣ ਵਾਲੀ ਖਬਰ ਆਈ ਸਾਹਮਣੇ

ਝਾਰਖੰਡ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਦੇ ਸਰੀਰ ਦੇ 12 ਟੁਕੜੇ ਕਰਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਕਤਲ ਔਰਤ ਦੇ ਪਤੀ ਨੇ ਹੀ ਕੀਤਾ ਹੈ। ਪੁਲਿਸ ਨੇ ਦਿਲਦਾਰ ਅੰਸਾਰੀ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਝਾਰਖੰਡ ਦੇ ਸਾਹਿਬਗੰਜ ਵਿੱਚ ਅੱਜ 22 ਸਾਲਾ ਕਬਾਇਲੀ ਔਰਤ ਦੀ ਲਾਸ਼ 12 ਟੁਕੜਿਆਂ ਵਿੱਚ ਮਿਲੀ। ਪੁਲਿਸ ਨੇ ਪੀੜਤਾ ਦੇ ਪਤੀ ਨੂੰ ਇਸ ਮਾਮਲੇ 'ਚ ਮਸ਼ਕੂਕ ਵਜੋਂ ਹਿਰਾਸਤ 'ਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ ਦਿਲਦਾਰ ਅੰਸਾਰੀ ਵਜੋਂ ਹੋਈ ਹੈ। 

Gangster in Punjab:  ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਸਮੂਹ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਤੇ ਆਮ ਲੋਕਾਂ ਦੀ ਜ਼ਿੰਦਗੀ ਨਰਕ ਬਣਾਉਣ ਵਾਲੇ ਗੈਂਗਸਟਰਾਂ ਵਿਰੁੱਧ ਮਿਸਾਲੀ ਕਾਰਵਾਈ ਕਰਨ ਲਈ ਮਜਬੂਰ ਕਰਨ ਦੀ ਅਪੀਲ ਕੀਤੀ ਹੈ। 15 ਦਿਨ ਪਹਿਲਾਂ ਫਿਰੌਤੀ ਲਈ ਅਗਵਾ ਕੀਤੇ ਗਏ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਦੇ 20 ਸਾਲਾ ਹਰਮਨਦੀਪ ਦੇ ਕਤਲ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਆਮ ਆਦਮੀ ਨੂੰ ਵੀ ਫਿਰੌਤੀ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

CNG and PNG Price Hike : ਦਿੱਲੀ ਤੋਂ ਬਾਅਦ ਯੂਪੀ ਵਿੱਚ ਵੀ ਵਧੇ CNG ਅਤੇ PNG ਦੇ ਰੇਟ

ਦਿੱਲੀ ਤੋਂ ਬਾਅਦ ਹੁਣ ਯੂਪੀ ਵਿੱਚ ਵੀ CNG ਅਤੇ PNG ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸੀਐਮਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸੂਬੇ ਦੇ ਕਰੀਬ 1.6 ਲੱਖ ਖਪਤਕਾਰਾਂ ਨੂੰ ਝਟਕਾ ਲੱਗਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ 'ਚ ਵਾਧਾ ਹੋਇਆ ਸੀ। ਹੁਣ ਇਸ ਤੋਂ ਬਾਅਦ ਸੂਬੇ ਦੇ ਅਯੁੱਧਿਆ, ਉਨਾਵ, ਲਖਨਊ ਅਤੇ ਆਗਰਾ 'ਚ ਕੀਮਤਾਂ ਵਧ ਗਈਆਂ ਹਨ।

Punjab Agriculture: ਖੇਤੀਬਾੜੀ ਤੋਂ ਕਮਾਈ ਦੇ ਮਾਮਲੇ 'ਚ ਇਸ ਰਾਜ ਨੇ ਮੱਲਿਆ ਪਹਿਲਾ ਸਥਾਨ

ਖੇਤੀ ਪ੍ਰਧਾਨ ਸੂਬਾ ਪੰਜਾਬ ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ ਵਿੱਚ ਦੇਸ਼ ਵਿੱਚ ਦੂਜੇ ਨੰਬਰ ’ਤੇ ਆਉਂਦਾ ਹੈ। ਮੇਘਾਲਿਆ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਹੈ। ਹਰਿਆਣਾ ਦਾ ਤੀਜਾ ਨੰਬਰ ਹੈ। ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਰਾਜ ਸਭਾ ਵਿੱਚ ਪੇਸ਼ ਅੰਕੜਿਆਂ ਵਿੱਚ ਸਾਹਮਣੇ ਆਈ ਹੈ। ਤੋਮਰ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

Punjab Agriculture: ਖੇਤੀਬਾੜੀ ਤੋਂ ਕਮਾਈ ਦੇ ਮਾਮਲੇ 'ਚ ਇਸ ਰਾਜ ਨੇ ਮੱਲਿਆ ਪਹਿਲਾ ਸਥਾਨ

ਖੇਤੀ ਪ੍ਰਧਾਨ ਸੂਬਾ ਪੰਜਾਬ ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ ਵਿੱਚ ਦੇਸ਼ ਵਿੱਚ ਦੂਜੇ ਨੰਬਰ ’ਤੇ ਆਉਂਦਾ ਹੈ। ਮੇਘਾਲਿਆ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਹੈ। ਹਰਿਆਣਾ ਦਾ ਤੀਜਾ ਨੰਬਰ ਹੈ। ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਰਾਜ ਸਭਾ ਵਿੱਚ ਪੇਸ਼ ਅੰਕੜਿਆਂ ਵਿੱਚ ਸਾਹਮਣੇ ਆਈ ਹੈ। ਤੋਮਰ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

Pakistani Drone Seen Inside Indian Territory : ਗੁਰਦਾਸਪੁਰ 'ਚ ਦਿਖਿਆ ਪਾਕਿਸਤਾਨੀ ਡਰੋਨ , BSF ਜਵਾਨਾਂ ਨੇ ਕੀਤੀ ਫਾਇਰਿੰਗ

ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਬੀਐਸਐਫ ਦੀ ਚੰਦੂ ਵਡਾਲਾ ਚੌਕੀ ਨੇੜੇ ਕਰੀਬ 250 ਮੀਟਰ ਦੀ ਉਚਾਈ 'ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਡਰੋਨ (Pakistani Drone)  ਭਾਰਤੀ ਖੇਤਰ ਵਿੱਚ ਦੇਖਿਆ ਗਿਆ। ਜਦੋਂ ਭਾਰਤੀ ਜਵਾਨਾਂ ਨੇ ਗੋਲੀਬਾਰੀ ਕੀਤੀ ਤਾਂ ਡਰੋਨ ਵਾਪਸ ਪਾਕਿਸਤਾਨੀ ਖੇਤਰ ਵਿੱਚ ਚਲਾ ਗਿਆ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।

Pakistani Drone Seen Inside Indian Territory : ਗੁਰਦਾਸਪੁਰ 'ਚ ਦਿਖਿਆ ਪਾਕਿਸਤਾਨੀ ਡਰੋਨ , BSF ਜਵਾਨਾਂ ਨੇ ਕੀਤੀ ਫਾਇਰਿੰਗ

ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਬੀਐਸਐਫ ਦੀ ਚੰਦੂ ਵਡਾਲਾ ਚੌਕੀ ਨੇੜੇ ਕਰੀਬ 250 ਮੀਟਰ ਦੀ ਉਚਾਈ 'ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਡਰੋਨ (Pakistani Drone)  ਭਾਰਤੀ ਖੇਤਰ ਵਿੱਚ ਦੇਖਿਆ ਗਿਆ। ਜਦੋਂ ਭਾਰਤੀ ਜਵਾਨਾਂ ਨੇ ਗੋਲੀਬਾਰੀ ਕੀਤੀ ਤਾਂ ਡਰੋਨ ਵਾਪਸ ਪਾਕਿਸਤਾਨੀ ਖੇਤਰ ਵਿੱਚ ਚਲਾ ਗਿਆ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ।

India vs Bangladesh 1st Test:  ਟੀਮ ਇੰਡੀਆ ਦੀ ਜਿੱਤ 'ਚ ਚਮਕੇ ਪੁਜਾਰਾ-ਕੁਲਦੀਪ

ਭਾਰਤ ਨੇ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਇਆ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ ਆਲ ਆਊਟ ਹੋਣ ਤੱਕ 404 ਦੌੜਾਂ ਬਣਾਈਆਂ ਅਤੇ 258 ਦੌੜਾਂ ਬਣਾ ਕੇ ਦੂਜੀ ਪਾਰੀ ਦਾ ਐਲਾਨ ਕਰ ਦਿੱਤਾ। ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 150 ਦੌੜਾਂ ਅਤੇ ਦੂਜੀ ਪਾਰੀ ਵਿੱਚ 324 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਨੇ ਖਤਰਨਾਕ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਲਈਆਂ। ਉਸ ਨੂੰ 'ਪਲੇਅਰ ਆਫ਼ ਦਾ ਮੈਚ' ਵੀ ਚੁਣਿਆ ਗਿਆ। ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜੇ ਲਗਾਏ।

ਸ਼ਰਾਬ ਫੈਕਟਰੀ ਖਿਲਾਫ਼ ਡਟੇ ਕਿਸਾਨਾਂ 'ਤੇ ਸਖ਼ਤੀ

ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫ਼ੈਕਟਰੀ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੇ ਮੁਜ਼ਾਹਰਾਕਾਰੀ ਕਿਸਾਨਾਂ ਖਿਲਾਫ਼ ਸਖ਼ਤੀ ਵਰਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 20 ਦਸੰਬਰ ਨੂੰ ਹੋਣ ਵਾਲੀ ਪੇਸ਼ੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਫ਼ੇਲ੍ਹ ਹੋਣ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। 

Sidhu Moosewala Murder case: 7 ਮਹੀਨੇ ਬਾਅਦ ਹਵੇਲੀ 'ਚ ਵਾਪਸ ਪਹੁੰਚੀ ਸਿੱਧੂ ਮੂਸੇਵਾਲਾ ਦੀ ਥਾਰ

Sidhu Moosewala Murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਕਰੀਬਨ ਸੱਤ ਮਹੀਨੇ ਬਾਅਦ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਉਸ ਦੇ ਪਿੰਡ ਹਵੇਲੀ 'ਚ ਵਾਪਸ ਲਿਆਂਦੀ ਗਈ ਹੈ। ਹਾਲਾਂਕਿ ਅਦਾਲਤ ਨੇ ਸਿੱਧੂ ਮੂਸੇਵਾਲਾ ਦੀ ਥਾਰ ਤੇ ਪਿਸਤੌਲ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਪਰ ਉਨ੍ਹਾਂ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਦੀ ਮਨਾਹੀ ਕੀਤੀ ਹੈ।ਇਸ ਥਾਰ ਕਾਰ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਅਦਾਲਤ ਦੇ ਹੁਕਮਾਂ ’ਤੇ ਥਾਰ ਗੱਡੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਕਤ ਥਾਰ ਗੱਡੀ ਨੂੰ ਲੈਣ ਲਈ ਅਦਾਲਤ 'ਚ ਅਪੀਲ ਕੀਤੀ ਗਈ ਸੀ।

ਪਿਛੋਕੜ

Punjab Breaking News, 18 December 2022 LIVE Updates: ਪਿੰਡ ਮਨਸੂਰਵਾਲ ਕਲਾਂ ਵਿੱਚ ਮਾਲਬਰੋਜ਼ ਸ਼ਰਾਬ ਫ਼ੈਕਟਰੀ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੇ ਮੁਜ਼ਾਹਰਾਕਾਰੀ ਕਿਸਾਨਾਂ ਖਿਲਾਫ਼ ਸਖ਼ਤੀ ਵਰਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 20 ਦਸੰਬਰ ਨੂੰ ਹੋਣ ਵਾਲੀ ਪੇਸ਼ੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਫ਼ੇਲ੍ਹ ਹੋਣ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਕੇਸ ਸ਼ਨੀਵਾਰ ਦੇਰ ਸ਼ਾਮ ਥਾਣਾ ਸਦਰ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੀਤਾ ਗਿਆ। ਸ਼ਰਾਬ ਫੈਕਟਰੀ ਖਿਲਾਫ਼ ਡਟੇ ਕਿਸਾਨਾਂ 'ਤੇ ਸਖ਼ਤੀ, ਪੰਚਾਇਤ ਮੰਤਰੀ ਧਾਲੀਵਾਲ ਨਾਲ ਗੱਲਬਾਤ ਟੁੱਟਣ ਮਗਰੋਂ ਪਰਚੇ ਦਰਜ


 


ਪੰਥ ਦਾ ਅਸਲ ਗੱਦਾਰ ਕੌਣ ? ਸੁਖਬੀਰ ਬਾਦਲ ਸਵੀਕਾਰ ਕਰਨਗੇ ਦਾਦੂਵਾਲ ਦੀ ਖੁੱਲ੍ਹੀ ਚੁਣੌਤੀ ?


Punjab News : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨਾਲ ਭਾਈਵਾਲੀ ਕਰਕੇ ਵਜ਼ੀਰੀਆਂ ਹਾਸਲ ਕਰਨ ਵਾਲੇ ਸੁਖਬੀਰ ਬਾਦਲ ਉਨ੍ਹਾਂ ’ਤੇ ਪੰਥ ਦਾ ਗੱਦਾਰ ਹੋਣ ਦਾ ਦੋਸ਼ ਲਾ ਰਹੇ ਹਨ ਜਦਕਿ ਪੰਥ ਤੇ ਪੰਜਾਬ ਵਿਰੋਧੀ ਗਤੀਵਿਧੀਆਂ ਵਿੱਚ ਉਹ ਖੁਦ ਸ਼ਾਮਲ ਰਹੇ ਹਨ। ਦੱਸ ਦਈਏ ਕਿ ਦਾਦੂਵਾਲ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਗਰੋਂ ਹੀ ਦਾਦੂਵਾਲ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਪੰਥ ਦਾ ਅਸਲ ਗੱਦਾਰ ਕੌਣ ? ਸੁਖਬੀਰ ਬਾਦਲ ਸਵੀਕਾਰ ਕਰਨਗੇ ਦਾਦੂਵਾਲ ਦੀ ਖੁੱਲ੍ਹੀ ਚੁਣੌਤੀ ?


 


ਦੇਸ਼ ਭਰ 'ਚ ਸਾਰੇ ਟੌਲ ਪਲਾਜ਼ੇ ਪੁੱਟੇ ਜਾਣ, ਵਾਹਨ ਖਰੀਦਣ ਵੇਲੇ ਰੋਡ ਟੈਕਸ ਲਿਆ ਜਾਂਦਾ ਤਾਂ ਫਿਰ ਟੌਲ ਟੈਕਸ ਕਿਉਂ ?


Farmers Protest: ਪੰਜਾਬ ਵਿਚਲੇ ਰਾਜ ਤੇ ਕੌਮੀ ਮਾਰਗਾਂ ’ਤੇ ਲੱਗੇ 18 ਟੌਲ ਪਲਾਜ਼ਿਆਂ ’ਤੇ ਕਿਸਾਨਾਂ ਵੱਲੋਂ ਕੀਤੀ ਗਈ ‘ਨਾਕਾਬੰਦੀ’ ਮਗਰੋਂ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਟੌਲ ਪਲਾਜ਼ਿਆਂ ’ਤੇ ਲਾਏ ਗਏ ਮੋਰਚੇ ਅੱਜ ਚੌਥੇ ਦਿਨ ਵੀ ਜਾਰੀ ਹਨ। ਕਿਸਾਨਾਂ ਨੇ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ। ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਦੱਸਿਆ ਕਿ 18 ਟੌਲ ਪਲਾਜ਼ਿਆਂ ’ਤੇ ਲੱਗੇ ਧਰਨਿਆਂ ਵਿੱਚ ਮਤੇ ਪਾਸ ਕਰਕੇ ਮੰਗ ਕੀਤੀ ਗਈ ਹੈ ਕਿ ਦੇਸ਼ ਭਰ ਵਿੱਚ ਸਾਰੇ ਟੌਲ ਪਲਾਜ਼ੇ ਪੁੱਟੇ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਲੱਗੇ ਟੌਲ ਪਲਾਜ਼ੇ ਗ਼ੈਰਕਾਨੂੰਨੀ ਹਨ ਕਿਉਂਕਿ ਜਦ ਕੋਈ ਵਿਅਕਤੀ ਵਾਹਨ ਖਰੀਦਦਾ ਹੈ ਤਾਂ ਉਹ ਪਹਿਲਾਂ ਹੀ ਰੋਡ ਟੈਕਸ ਭਰਦਾ ਹੈ। ਦੇਸ਼ ਭਰ 'ਚ ਸਾਰੇ ਟੌਲ ਪਲਾਜ਼ੇ ਪੁੱਟੇ ਜਾਣ, ਵਾਹਨ ਖਰੀਦਣ ਵੇਲੇ ਰੋਡ ਟੈਕਸ ਲਿਆ ਜਾਂਦਾ ਤਾਂ ਫਿਰ ਟੌਲ ਟੈਕਸ ਕਿਉਂ ?


 


Petrol price: ਕੱਚੇ ਤੇਲ ਦੀਆਂ ਕੀਮਤਾਂ 40 ਫੀਸਦੀ ਡਿੱਗੀਆਂ, ਫਿਰ ਵੀ ਸਰਕਾਰ ਨਹੀਂ ਘਟਾ ਰਹੀ ਪੈਟਰੋਲ-ਡੀਜ਼ਲ ਦੇ ਭਾਅ


Petrol price: ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ 40 ਫੀਸਦ ਘਟਣ ਦੇ ਬਾਵਜੂਦ ਭਾਰਤ ਸਰਕਾਰ ਤੇਲ ਦੀਆਂ ਕੀਮਤਾਂ ਨਹੀਂ ਘਟਾ ਰਹੀ। ਇਸ ਨਾਲ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਇਸ ਸਾਲ ਫਰਵਰੀ ’ਚ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ’ਤੇ ਹਨ ਪਰ ਭਾਰਤ ਵਿੱਚ ਵਿਕ ਰਹੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਉਸੇ ਉੱਚੇ ਪੱਧਰ ’ਤੇ ਹਨ ਜਦੋਂ ਕੱਚੇ ਤੇਲ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਸੀ। Petrol price: ਕੱਚੇ ਤੇਲ ਦੀਆਂ ਕੀਮਤਾਂ 40 ਫੀਸਦੀ ਡਿੱਗੀਆਂ, ਫਿਰ ਵੀ ਸਰਕਾਰ ਨਹੀਂ ਘਟਾ ਰਹੀ ਪੈਟਰੋਲ-ਡੀਜ਼ਲ ਦੇ ਭਾਅ


 


7 ਮਹੀਨੇ ਬਾਅਦ ਹਵੇਲੀ 'ਚ ਵਾਪਸ ਪਹੁੰਚੀ ਸਿੱਧੂ ਮੂਸੇਵਾਲਾ ਦੀ ਥਾਰ


Sidhu Moosewala Murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਕਰੀਬਨ ਸੱਤ ਮਹੀਨੇ ਬਾਅਦ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਉਸ ਦੇ ਪਿੰਡ ਹਵੇਲੀ 'ਚ ਵਾਪਸ ਲਿਆਂਦੀ ਗਈ ਹੈ। ਹਾਲਾਂਕਿ ਅਦਾਲਤ ਨੇ ਸਿੱਧੂ ਮੂਸੇਵਾਲਾ ਦੀ ਥਾਰ ਤੇ ਪਿਸਤੌਲ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਪਰ ਉਨ੍ਹਾਂ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਦੀ ਮਨਾਹੀ ਕੀਤੀ ਹੈ।ਇਸ ਥਾਰ ਕਾਰ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਅਦਾਲਤ ਦੇ ਹੁਕਮਾਂ ’ਤੇ ਥਾਰ ਗੱਡੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਕਤ ਥਾਰ ਗੱਡੀ ਨੂੰ ਲੈਣ ਲਈ ਅਦਾਲਤ 'ਚ ਅਪੀਲ ਕੀਤੀ ਗਈ ਸੀ। 7 ਮਹੀਨੇ ਬਾਅਦ ਹਵੇਲੀ 'ਚ ਵਾਪਸ ਪਹੁੰਚੀ ਸਿੱਧੂ ਮੂਸੇਵਾਲਾ ਦੀ ਥਾਰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.