ਸੋਨੀਆ ਗਾਂਧੀ ਖ਼ਿਲਾਫ਼ ਐਫਆਈਆਰ ਦਰਜ

ਏਬੀਪੀ ਸਾਂਝਾ Updated at: 21 May 2020 01:10 PM (IST)

ਕਰਨਾਟਕ ਦੇ ਸ਼ਿਵਮੋਗਾ ਵਿੱਚ ਸੋਨੀਆ ਗਾਂਧੀ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਸੋਨੀਆ ਗਾਂਧੀ 'ਤੇ ਇਲਜ਼ਾਮ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਗਲਤ ਪ੍ਰਚਾਰ ਕੀਤਾ ਹੈ।

NEXT PREV
ਸ਼ਿਵਮੋਗਾ: ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਰਨਾਟਕ ਦੇ ਸ਼ਿਵਮੋਗਾ ਵਿੱਚ ਸੋਨੀਆ ਗਾਂਧੀ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਸੋਨੀਆ ਗਾਂਧੀ 'ਤੇ ਇਲਜ਼ਾਮ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਗਲਤ ਪ੍ਰਚਾਰ ਕੀਤਾ ਹੈ।

11 ਮਈ ਨੂੰ ਕਾਂਗਰਸ ਦੇ ਟਵਿੱਟਰ ਹੈਂਡਲ 'ਤੇ ਪ੍ਰਧਾਨ ਮੰਤਰੀ ਕੇਅਰ ਫੰਡ ਬਾਰੇ ਬੇਬੁਨਿਆਦ ਜਾਣਕਾਰੀ ਫੈਲਾਉਣ ਦਾ ਇਲਜ਼ਾਮ ਲਾਇਆ ਗਿਆ ਹੈ। ਇਹ ਐਫਆਈਆਰ ਕਰਨਾਟਕ ਦੇ ਸ਼ਿਵਮੋਗਾ ਵਿੱਚ ਪ੍ਰਵੀਨ ਕੇਵੀ ਨਾਂ ਦੇ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਹੈ। ਐਫਆਈਆਰ ਵਿੱਚ ਸੋਨੀਆ ਤੇ ਹੋਰ ਕਾਂਗਰਸੀ ਨੇਤਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।


ਦੱਸ ਦਈਏ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਹੜੇ ਟਵੀਟ ਬਾਰੇ ਐਫਆਈਆਰ ਦਰਜ ਕੀਤੀ ਗਈ ਹੈ।



ਚੀਨ ਦੀਆਂ ਵਧੀਆਂ ਹਰਕਤਾਂ, ਅਮਰੀਕਾ ਨੇ ਭਾਰਤ ਨੂੰ ਕੀਤਾ ਖ਼ਬਰਦਾਰ

ਸੋਨੀਆ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ‘ਚ ਕੀ ਕਿਹਾ?

ਸੋਨੀਆ ਗਾਂਧੀ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ 'ਪ੍ਰਧਾਨ ਮੰਤਰੀ ਕੇਅਰਜ਼' ਫੰਡ ਦੀ ਸਾਰੀ ਰਕਮ 'ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ' ('ਪ੍ਰਧਾਨ ਮੰਤਰੀ-ਐਨਆਰਐਫ') ਵਿੱਚ ਤਬਦੀਲ ਕਰਨ ਦਾ ਸੁਝਾਅ ਵੀ ਦਿੱਤਾ ਸੀ।

ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਲਿਖਿਆ ਹੈ,

ਜਨਤਕ ਸੇਵਾ ਫੰਡਾਂ ਦੀ ਵੰਡ ਲਈ ਦੋ ਵੱਖਰੀਆਂ ਚੀਜ਼ਾਂ ਬਣਾਉਣਾ ਸਖਤ ਮਿਹਨਤ ਤੇ ਸਾਧਨਾਂ ਦੀ ਬਰਬਾਦੀ ਹੈ। ਪ੍ਰਧਾਨ ਮੰਤਰੀ-ਐਨਆਰਐਫ ਵਿੱਚ ਲਗਭਗ 3800 ਕਰੋੜ ਰੁਪਏ ਦੀ ਰਾਸ਼ੀ (ਵਿੱਤੀ ਸਾਲ 2019 ਦੇ ਅੰਤ ਵਿੱਚ ) ਬਿਨ੍ਹਾ ਵਰਤੋਂ ਦੇ ਪਏ ਹਨ। ਇਸ ਫੰਡ ਅਤੇ 'ਪ੍ਰਧਾਨ ਮੰਤਰੀ-ਕੇਅਰਸ' ਦੀ ਰਕਮ ਨੂੰ ਜੋੜ ਕੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸਮਾਜ ਦੇ ਹਾਸ਼ੀਏ 'ਤੇ ਪਏ ਲੋਕਾਂ ਨੂੰ ਤੁਰੰਤ ਭੋਜਨ ਸੁਰੱਖਿਆ ਚੱਕਰ ਮੁਹੱਈਆ ਕਰਾਇਆ ਜਾ ਸਕੇ।-

- - - - - - - - - Advertisement - - - - - - - - -

© Copyright@2024.ABP Network Private Limited. All rights reserved.