ਸਾਂਬਾ ਸੈਕਟਰ ‘ਚ ਪਾਕਿਸਤਾਨ ਨੇ ਕੀਤੀ ਫਾਇਰਿੰਗ, ਭਾਰਤੀ ਸੈਨਿਕਾਂ ਨੇ ਦਿੱਤਾ ਢੁਕਵਾਂ ਜਵਾਬ
ਏਬੀਪੀ ਸਾਂਝਾ | 14 May 2020 09:50 PM (IST)
ਪੁਲਿਸ ਮੁਤਾਬਕ, ਪਾਕਿਸਤਾਨੀ ਰੇਂਜਰਾਂ ਨੇ ਬੁੱਧਵਾਰ ਰਾਤ ਕਰੀਬ 9 ਵਜੇ ਜੰਮੂ ਦੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਾਂਬਾ ਸੈਕਟਰ ਵਿੱਚ ਹੀਰਾਨਗਰ ਵਿੱਚ ਸਰਹੱਦ ਦੇ ਨਾਲ ਮਨੀਯਾਰੀ ਅਤੇ ਚੱਕਾ ਚਾਂਗਾ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਸੰਕੇਤਕ ਤਸਵੀਰ
ਜੰਮੂ: ਇੱਕ ਪਾਸੇ ਜਿੱਥੇ ਭਾਰਤ (India) ਸਣੇ ਪੂਰੀ ਦੁਨੀਆ ਕੋਰੋਨਾ (Covid-19) ਮਹਾਮਾਰੀ ਦੇ ਵਿਰੁੱਧ ਲੜ ਰਹੀ ਹੈ, ਉੱਥੇ ਦੂਜੇ ਪਾਸੇ ਪਾਕਿਸਤਾਨ (Pakistan) ਲਗਾਤਾਰ ਆਪਣੀਆਂ ਨਾਪਾਕ ਚਾਲਾਂ ਨੂੰ ਰੋਕ ਨਹੀਂ ਰਿਹਾ। ਭਾਰਤੀ ਫੌਜ (Indian Army) ਨਾਲ ਕੰਟਰੋਲ ਰੇਖਾ (LoC) ‘ਤੇ ਫਾਇਰਿੰਗ ਤੋਂ ਬਾਅਦ ਪਾਕਿਸਤਾਨ ਨੇ ਬੁੱਧਵਾਰ ਦੇਰ ਰਾਤ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ‘ਤੇ ਫਾਇਰਿੰਗ ਕੀਤੀ। ਸਰਹੱਦ ‘ਤੇ ਤਾਇਨਾਤ ਬੀਐਸਐਫ ਨੇ ਵੀ ਪਾਕਿਸਤਾਨ ਦੀ ਇਸ ਘਿਨਾਉਣੀ ਹਰਕਤ ਦਾ ਢੁਕਵਾਂ ਜਵਾਬ ਦਿੱਤਾ। ਪੁਲਿਸ ਮੁਤਾਬਕ, ਪਾਕਿਸਤਾਨੀ ਰੇਂਜਰਾਂ ਨੇ ਬੁੱਧਵਾਰ ਰਾਤ ਕਰੀਬ 9 ਵਜੇ ਜੰਮੂ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਸਾਂਬਾ ਸੈਕਟਰ ਵਿੱਚ ਹੀਰਾਨਗਰ ਵਿੱਚ ਸਰਹੱਦ ਨਾਲ ਲੱਗਦੇ ਪਿੰਡ ਮਨਿਆਰੀ ਅਤੇ ਚੱਕਾ ਚਾਂਗਾ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉੱਥੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਸ਼ੁਰੂ ‘ਚ ਇਸ ਗੋਲੀਬਾਰੀ ਦਾ ਸਿਰਫ਼ ਉਕਸਾਉਣ ਵਜੋਂ ਹੁੰਗਾਰਾ ਨਹੀਂ ਭਰਿਆ, ਪਰ ਜਦੋਂ ਪਾਕਿਸਤਾਨ ਨੇ ਗੋਲੀਬਾਰੀ ਵਧਾ ਦਿੱਤੀ, ਤਾਂ ਸਰਹੱਦ ‘ਤੇ ਤਾਇਨਾਤ ਬੀਐਸਐਫ ਨੇ ਵੀ ਪਾਕਿਸਤਾਨ ਦੀ ਇਸ ਘਿਨਾਉਣੀ ਹਰਕਤ ਦਾ ਢੁਕਵਾਂ ਜਵਾਬ ਦਿੱਤਾ। ਦੋਵੇਂ ਦੇਸ਼ਾਂ ਦੀ ਸਰਹੱਦ ‘ਤੇ ਇਹ ਗੋਲੀਬਾਰੀ ਦੇਰ ਰਾਤ ਤੱਕ ਜਾਰੀ ਰਹੀ। ਇਸ ਦੇ ਨਾਲ ਹੀ ਇਸ ਗੋਲੀਬਾਰੀ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904