ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਤੋਂ ਦੋ ਮਹੀਨਿਆਂ ਬਾਅਦ ਉਡਾਣਾਂ ਸ਼ੁਰੂ
ਏਬੀਪੀ ਸਾਂਝਾ | 25 May 2020 09:46 PM (IST)
ਏਅਰਪੋਰਟ ‘ਤੇ ਆਉਣ ਵਾਲੇ ਹਰ ਯਾਤਰੀ ਕੋਲ ਪ੍ਰਿੰਟਿਡ ਟਿਕਟ ਸੀ। ਹਵਾਈ ਅੱਡੇ ਦੇ ਪਾਰਕਿੰਗ ਵਿੱਚ ਦਾਖਲ ਹੁੰਦੇ ਹੀ ਕਾਰਾਂ ਨੂੰ ਸੈਨੇਟਾਈਜ਼ ਕੀਤਾ ਜਾ ਰਹੀ ਸੀ।
ਚੰਡੀਗੜ੍ਹ: ਦੋ ਮਹੀਨਿਆਂ ਬਾਅਦ ਚੰਡੀਗੜ੍ਹ (Chandigarh) ਦੇ ਕੌਮਾਂਤਰੀ ਹਵਾਈ (International Airport) ਅੱਡੇ ਤੋਂ ਇੱਕ ਵਾਰ ਫਿਰ ਉਡਾਣਾਂ ਸ਼ੁਰੂ (Flights start) ਹੋ ਗਈਆਂ। ਪਹਿਲੀ ਉਡਾਣ ਇੰਡੀਗੋ ਆਈ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਇਸ ਉਡਾਣ ਰਾਹੀਂ ਤਕਰੀਬਨ 142 ਯਾਤਰੀ ਮੁੰਬਈ ਤੋਂ ਮੁਹਾਲੀ ਪਹੁੰਚੇ। ਇਨ੍ਹਾਂ ਯਾਤਰੀਆਂ ਚੋਂ ਬਹੁਤ ਸਾਰੇ ਮੁਹਾਲੀ ਅਤੇ ਕਈ ਪੰਜਾਬ ਤੋਂ ਸੀ। ਉਡਾਣ ਸਾਢੇ ਗਿਆਰਾਂ ਵਜੇ ਏਅਰਪੋਰਟ ‘ਤੇ ਉਤਰੀ ਅਤੇ 12.30 ਵਜੇ ਯਾਤਰੀਆਂ ਨਾਲ ਚੰਡੀਗੜ੍ਹ ਤੋਂ ਮੁੰਬਈ ਲਈ ਰਵਾਨਾ ਹੋਈ। ਹਵਾਈ ਅੱਡੇ ‘ਤੇ ਚੈਕ-ਇਨ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਏਅਰਪੋਰਟ ‘ਤੇ ਆਉਣ ਵਾਲੇ ਹਰ ਯਾਤਰੀ ਕੋਲ ਪ੍ਰਿੰਟਿਡ ਟਿਕਟ ਸੀ। ਹਵਾਈ ਅੱਡੇ ਦੇ ਪਾਰਕਿੰਗ ਵਿੱਚ ਦਾਖਲ ਹੁੰਦੇ ਹੀ ਕਾਰਾਂ ਨੂੰ ਸੈਨੇਟਾਈਜ਼ ਕੀਤਾ ਜਾ ਰਹੀ ਸੀ। ਨਾਲ ਹੀ ਯਾਤਰੀਆਂ ਦੀ ਡਾਕਟਰੀ ਟੀਮ ਦੁਆਰਾ ਜਾਂਚ ਕੀਤੀ ਗਈ। ਭਾਰਤ ਦੇ ਏਅਰਪੋਰਟ ਅਥਾਰਟੀ ਨੇ ਨਿਯਮਾਂ ਨੂੰ ਬਦਲਣ ਤੋਂ ਦੋ ਘੰਟੇ ਪਹਿਲਾਂ ਜ਼ਿਆਦਾਤਰ ਯਾਤਰੀ ਹਵਾਈ ਅੱਡੇ ਤੇ ਪਹੁੰਚੇ। ਵੇਖੋ ਕਿਹੜੀਆਂ ਉਡਾਨਾਂ ਨੇ ਭਰੀ ਉਡਾਨ ਅਤੇ ਕਿੰਨੀ ਹੋਇਆਂ ਲੈਂਡ: ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904