ਅੰਮ੍ਰਿਤਸਰ: ਇਸ ਸਾਲ ਦਸੰਬਰ ਦੇ ਮਹੀਨੇ ਨੇ ਠੰਢ ਦੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ ਵਿੱਚ ਜਿੱਥੇ ਪੂਰਾ ਉੱਤਰੀ ਭਾਰਤ ਠੰਢ ਨਾਲ ਸੁੰਗੜ ਰਿਹਾ ਹੈ, ਉੱਥੇ ਹੀ ਪੰਜਾਬ ਦੇ ਅੰਮ੍ਰਿਤਸਰ ‘ਚ ਵੀ ਠੰਢ ਨੇ ਪਿਛਲੇ ਰਿਕਾਰਡ ਤੋੜਨ ‘ਚ ਕੋਈ ਕਮੀ ਨਹੀਂ ਛੱਡੀ।
ਜ਼ਿਲ੍ਹੇ ‘ਚ ਪੈ ਰਹੀ ਧੁੰਦ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢੱਕ ਲਿਆ ਹੈ ਪਰ ਇਸ ਦੇ ਬਾਵਜੂਦ ਸ਼ਰਧਾਲੂਆਂ ‘ਤੇ ਠੰਢ ਦਾ ਕੋਈ ਅਸਰ ਨਹੀਂ ਦਿਖਾਈ ਰਿਹਾ ਜਾਂ ਇੰਝ ਕਹੋ ਕਿ ਆਸਥਾ ਅੱਗੇ ਠੰਢ ਬੇਵੱਸ ਨਜ਼ਰ ਆ ਰਹੀ ਹੈ। ਦੂਰ ਦਰਾਡਿਓਂ ਆਈ ਸੰਗਤ ਗੁਰੂ ਘਰ ‘ਚ ਆਪਣੀ ਹਾਜ਼ਰੀ ਲਵਾ ਰਹੀ ਹੈ ਤੇ ਇਲਾਹੀ ਬਾਣੀ ਦਾ ਅਨੰਦ ਮਾਣ ਰਹੀ ਹੈ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਠੰਢ ਜ਼ਿਆਦਾ ਹੈ ਪਰ ਉਨ੍ਹਾਂ ਦੀ ਸ਼ਰਧਾ ਇਸ ਠੰਢ ਨਾਲੋਂ ਕਿਤੇ ਵਧੇਰੇ ਹੈ। ਇੱਥੇ ਆ ਉਨ੍ਹਾਂ ਨੂੰ ਵੱਖਰਾ ਹੀ ਸਕੂਨ ਮਿਲਦਾ ਹੈ।
ਸ਼੍ਰੀ ਹਰਿਮੰਦਰ ਸਾਹਿਬ 'ਤੇ ਧੁੰਦ ਦੀ ਚਾਦਰ, ਸ਼ਰਧਾ ਅੱਗੇ ਹਾਰੀ ਠੰਢ
ਏਬੀਪੀ ਸਾਂਝਾ
Updated at:
30 Dec 2019 11:50 AM (IST)
ਇਸ ਸਾਲ ਦਸੰਬਰ ਦੇ ਮਹੀਨੇ ਨੇ ਠੰਢ ਦੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ ਵਿੱਚ ਜਿੱਥੇ ਪੂਰਾ ਉੱਤਰੀ ਭਾਰਤ ਠੰਢ ਨਾਲ ਸੁੰਗੜ ਰਿਹਾ ਹੈ, ਉੱਥੇ ਹੀ ਪੰਜਾਬ ਦੇ ਅੰਮ੍ਰਿਤਸਰ ‘ਚ ਵੀ ਠੰਢ ਨੇ ਪਿਛਲੇ ਰਿਕਾਰਡ ਤੋੜਨ ‘ਚ ਕੋਈ ਕਮੀ ਨਹੀਂ ਛੱਡੀ।
- - - - - - - - - Advertisement - - - - - - - - -