ਅਸ਼ਰਫ ਢੁੱਡੀ


ਬਠਿੰਡਾ: ਬਠਿੰਡਾ 'ਚ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ ਕਰ ਦਿੱਤਾ ਗਿਆ ਹੈ। ਸਵੇਰੇ ਕਰੀਬ 7:30 ਕੁਲਬੀਰ ਨਰੂਆਣਾ ਦੇ ਘਰ 'ਚ ਫਾਇਰਿੰਗ ਹੋਈ। ਐਸਐਸਪੀ ਭੁਪਿੰਦਰਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਏਬੀਪੀ ਸਾਂਝਾ ਨੂੰ ਕੀਤੀ ਹੈ। ਕੁਲਬੀਰ ਦੇ ਗਨਮੈਨ ਤੇ ਦੋਸਤ ਰਹੇ ਉਸ ਦੇ ਸਾਥੀ ਨੇ ਹੀ ਉਸ ਦਾ ਕਤਲ ਕੀਤਾ ਹੈ। 


 


ਇਸ ਤੋਂ ਪਹਿਲਾਂ 22 ਜੂਨ ਨੂੰ ਵੀ ਉਸ 'ਤੇ ਹਮਲਾ ਹੋ ਚੁੱਕਿਆ ਹੈ। ਐਸਐਸਪੀ ਨੇ ਦੱਸਿਆ ਕਿ ਅੱਜ ਸਵੇਰੇ ਕੁਲਦੀਪ 'ਤੇ ਹਮਲਾ ਹੋਇਆ, ਜਿਸ 'ਚ ਉਸ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋਇਆ ਹੈ। ਜ਼ਖਮੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।