ਰੋਹਤਕ: ਜੇ ਤੁਸੀਂ ਲੈਣ-ਦੇਣ ਲਈ ਪੇਟੀਐਮ ਦੀ ਵਰਤੋਂ ਕਰਦੇ ਹੋ, ਤਾਂ ਸਾਵਧਾਨ ਰਹੋ ਕਿਉਂਕਿ ਸਾਈਬਰ ਠੱਗਾਂ ਦੀ ਤੁਹਾਡੇ 'ਤੇ ਨਜ਼ਰ ਹੈ। ਠੱਗ ਪਹਿਲਾਂ ਤੁਹਾਨੂੰ ਇੱਕ ਮੈਸੇਜ ਭੇਜਣਗੇ ਤੇ ਫਿਰ ਕਾਲ ਕਰ ਖੁਦ ਨੂੰ ਪੇਟੀਐਮ ਕਰਮਚਾਰੀ ਦੱਸਣਗੇ ਤੇ ਤੁਹਾਨੂੰ ਪੇਟੀਐਮ ਕੇਵਾਈਸੀ ਨੂੰ ਅਪਡੇਟ ਕਰਨ ਨੂੰ ਕਹਿਣਗੇ। ਨਾਲ ਹੀ ਕਹਿਣਗੇ ਕਿ ਜੇ ਤੁਸੀਂ ਕੇਵਾਈਸੀ ਨੂੰ ਅਪਡੇਟ ਨਹੀਂ ਕਰਦੇ ਤਾਂ ਤੁਹਾਡਾ ਪੇਟੀਐਮ ਖਾਤਾ ਬੰਦ ਹੋ ਜਾਵੇਗਾ। ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ, ਤੁਹਾਨੂੰ ਇੱਕ ਐਪ ਡਾਉਨਲੋਡ ਕਰਨ ਲਈ ਕਿਹਾ ਜਾਵੇਗਾ ਤੇ ਜਿਵੇਂ ਹੀ ਤੁਸੀਂ ਐਪ ਨੂੰ ਡਾਉਨਲੋਡ ਕਰੋਗੇ, ਤੁਹਾਡਾ ਸਾਰਾ ਵੇਰਵਾ ਉਨ੍ਹਾਂ ਤੱਕ ਪਹੁੰਚ ਜਾਵੇਗਾ ਤੇ ਸਾਈਬਰ ਠੱਗ ਤੁਹਾਡਾ ਖਾਤਾ ਸਾਫ਼ ਕਰ ਦੇਣਗੇ।
ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਰੋਹਤਕ 'ਚ ਪੇਟੀਐਮ ਕੇਵਾਈਸੀ ਨੂੰ ਅਪਡੇਟ ਕਰਨ ਦੇ ਨਾਂ 'ਤੇ ਧੋਖਾਧੜੀ ਦਾ ਧੰਦਾ ਚੱਲ ਰਿਹਾ ਹੈ ਤੇ ਰੋਹਤਕ ਪੁਲਿਸ ਸਾਈਬਰ ਠੱਗਾਂ 'ਤੇ ਲਗਾਮ ਲਾਉਣ 'ਚ ਨਾਕਾਮਯਾਬ ਰਹੀ ਹੈ। ਹਾਲਾਂਕਿ, ਸਾਈਬਰ ਕ੍ਰਾਈਮ ਦਾ ਪਤਾ ਲਾਉਣ ਲਈ ਇੱਕ ਵਿਸ਼ੇਸ਼ ਸੈੱਲ ਵੀ ਬਣਾਇਆ ਗਿਆ ਹੈ, ਪਰ ਅਪਰਾਧੀ ਇੰਨੇ ਸ਼ਾਤਰ ਹਨ ਕਿ ਖਾਕੀ ਵਰਦੀਆਂ ਅਕਸਰ ਉਨ੍ਹਾਂ ਤੱਕ ਨਹੀਂ ਪਹੁੰਚ ਪਾਉਂਦੀ।
ਰੋਹਤਕ ਦੇ ਸੈਕਟਰ 2 ਦੀ ਰਹਿਣ ਵਾਲੀ ਨੇਹਾ ਗੁਲਾਟੀ ਹਾਲ ਹੀ 'ਚ ਸਾਈਬਰ ਕ੍ਰਾਇਮ ਦਾ ਸ਼ਿਕਾਰ ਹੋਈ ਹੈ। ਨੇਹਾ ਪਿਛਲੇ 6 ਸਾਲਾਂ ਤੋਂ ਪੇਟੀਐਮ ਦੀ ਵਰਤੋਂ ਕਰ ਰਹੀ ਹੈ। ਨੇਹਾ ਨਾਲ ਕਰੀਬ 25 ਹਜ਼ਾਰ ਰੁਪਏ ਦੀ ਠੱਗੀ ਹੋਈ। ਸਿਰਫ ਨੇਹਾ ਹੀ ਨਹੀ ਅਜਿਹਾ ਧੋਖਾਧੜੀ ਦੇ ਮਾਮਲਿਆਂ 'ਚ ਹੋਰ ਵੀ ਕਈ ਨਾਂ ਹਨ। ਖਾਸ ਗੱਲ ਇਹ ਹੈ ਕਿ ਰੋਹਤਕ ਪੁਲਿਸ ਹੁਣ ਤੱਕ ਇਨ੍ਹਾਂ ਚੋਂ ਕਿਸੇ ਵੀ ਕੇਸ ਦਾ ਪਤਾ ਲਾਉਣ 'ਚ ਨਾਕਾਮਯਾਬ ਰਹੀ ਹੈ। ਉਨ੍ਹਾਂ ਮੁਤਾਬਕ ਪੁਲਿਸ ਦਾ ਰਵੱਈਆ ਅਜਿਹੇ ਮਾਮਲਿਆਂ 'ਚ ਸਹੀ ਨਹੀਂ ਹੈ।
ਜਦੋਂ ਰੋਹਤਕ ਦੇ ਅਰਬਨ ਅਸਟੇਟ ਥਾਣੇ ਦੇ ਐਸਐਚਓ ਬਲਵੰਤ ਨਾਲ ਪੁਲਿਸ ਜਾਂਚ ਬਾਰੇ ਗੱਲ ਕੀਤੀ ਤਾਂ ਸਾਹਬ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਤੇ ਲੋਕਾਂ ਨੂੰ ਇਸ ਕਿਸਮ ਦੀ ਠੱਗੀ ਲਈ ਜ਼ਿੰਮੇਵਾਰ ਠਹਿਰਾਉਣ ਲੱਗੇ।
ਸਾਵਧਾਨ! Paytm KYC ਦੇ ਬਹਾਨੇ ਲੋਕਾਂ ਨੂੰ ਧੋਖਾ ਦੇ ਰਹੇ ਠੱਗ
ਏਬੀਪੀ ਸਾਂਝਾ
Updated at:
30 Dec 2019 05:44 PM (IST)
ਜੇ ਤੁਸੀਂ ਲੈਣ-ਦੇਣ ਲਈ ਪੇਟੀਐਮ ਦੀ ਵਰਤੋਂ ਕਰਦੇ ਹੋ, ਤਾਂ ਸਾਵਧਾਨ ਰਹੋ ਕਿਉਂਕਿ ਸਾਈਬਰ ਠੱਗਾਂ ਦੀ ਤੁਹਾਡੇ 'ਤੇ ਨਜ਼ਰ ਹੈ। ਠੱਗ ਪਹਿਲਾਂ ਤੁਹਾਨੂੰ ਇੱਕ ਮੈਸੇਜ ਭੇਜਣਗੇ ਤੇ ਫਿਰ ਕਾਲ ਕਰ ਖੁਦ ਨੂੰ ਪੇਟੀਐਮ ਕਰਮਚਾਰੀ ਦੱਸਣਗੇ ਤੇ ਤੁਹਾਨੂੰ ਪੇਟੀਐਮ ਕੇਵਾਈਸੀ ਨੂੰ ਅਪਡੇਟ ਕਰਨ ਨੂੰ ਕਹਿਣਗੇ।
- - - - - - - - - Advertisement - - - - - - - - -