ਅੰਮ੍ਰਿਤਸਰ: ਮੋਸਟ ਵਾਂਟੇਡ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਇਕ ਸਾਥੀ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਓਕੂ ਦੀ ਟੀਮ ਨੇ ਡੀਅੇੈਸਪੀ ਬਿਕਰਮ ਬਰਾੜ ਦੀ ਅਗਵਾਈ 'ਚ ਪਿੰਡ ਚਮਿਆਰੀ 'ਚੋਂ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਤੀਜਾ ਸਾਥੀ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਹੈ।
ਪ੍ਰੀਤ ਸੇਖੋ 'ਤੇ ਅੱਠ ਕਤਲ ਸਮੇਤ ਕਈ ਪਰਚੇ ਦਰਜ ਹਨ। ਇਸ ਦੀ ਪੁਸ਼ਟੀ ਅੇੈਸਅੇੈਸਪੀ ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਖੁਰਾਣਾ ਨੇ ਕੀਤੀ ਹੈ। ਪ੍ਰੀਤ ਸੇਖੋਂ ਨੇ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਕੋਲੋਂ ਦਸ ਲੱਖ ਦੀ ਫਿਰੌਤੀ ਮੰਗੀ ਸੀ।