ਨਵੀਂ ਦਿੱਲੀ: ਪਿਛਲੇ 15 ਸਾਲ ਤੋਂ ਫਰਾਰ ਗੈਂਗਸਟਰ ਰਵੀ ਪੁਜਾਰੀ ਨੂੰ ਪੱਛਮੀ ਅਫਰੀਕਾ ਦੇ ਸੇਨੇਗਲ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਹੁਣ ਉਸ ਨੂੰ ਸਖ਼ਤ ਸੁਰੱਖਿਆ ਹੇਠ ਭਾਰਤ ਲਿਆਂਦਾ ਗਿਆ ਹੈ। ਪੁਲਿਸ ਅੱਜ ਸੋਮਵਾਰ ਤੜਕੇ ਬੰਗਲੁਰੂ ਦੇ ਕੇਂਪੇਗੌਂਡਾ ਇੰਟਰਨੈਸ਼ਨਲ ਏਅਰਪੋਰਟ 'ਤੇ ਲੈ ਕੇ ਪਹੁੰਚੀ।
ਪੁਜਾਰੀ ਨੂੰ 22 ਜਨਵਰੀ ਨੂੰ ਸੇਨੇਗਲ ਦੀ ਰਾਜਧਾਨੀ ਡਕਾਰ ਦੇ ਇੱਕ ਹੋਟਲ 'ਚ ਕਾਬੂ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਉਸ ਨੂੰ ਕੱਲ੍ਹ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਵਲੋਂ ਉਸਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਉਹ ਪੂਰੀ ਤਰਾਂ ਨਾਲ ਫਿੱਟ ਹੈ ਤੇ ਜਾਂਚ ਪ੍ਰਕਿਰਿਆ 'ਚ ਸਹਿਯੋਗ ਕਰ ਰਿਹਾ ਹੈ।
ਰਵੀ ਪੁਜਾਰੀ 'ਤੇ ਕਈ ਤਰ੍ਹਾਂ ਦੇ ਕੇਸ ਦਰਜ ਹਨ, ਜਿਨ੍ਹਾਂ 'ਚੋਂ ਹੱਤਿਆ, ਕਈ ਸੂਬਿਆਂ 'ਚੋਂ ਪੈਸਿਆਂ ਦੀ ਵਸੂਲੀ ਸਮੇਤ ਕਈ ਮਾਮਲੇ ਦਰਜ ਹਨ। ਮਸ਼ਹੂਰ ਹੋਣ ਲਈ ਉਸ ਨੇ ਬਾਲੀਵੁੱਡ ਦੇ ਟੌਪ ਕਲਾਕਾਰਾਂ ਨੂੰ ਧਮਕੀਆਂ ਦੇਣਾ ਸ਼ੁਰੂ ਕਰ ਦਿੱਤਾ। ਜਿਸ 'ਚ ਸ਼ਾਹਰੁੱਖ ਖਾਨ, ਸਲਮਾਨ ਖਾਨ, ਅਕਸ਼ੈ ਕੁਮਾਰ ਪ੍ਰਿਟੀ ਜਿੰਟਾ ਤੇ ਅਰੀਜੀਤ ਸਿੰਘ ਸਮੇਤ ਕਈ ਕਲਾਕਾਰ ਸ਼ਾਮਿਲ ਹਨ।
ਭਾਰਤ ਲਿਆਂਦਾ ਗਿਆ ਗੈਂਗਸਟਰ ਰਵੀ ਪੁਜਾਰੀ, ਸਲਮਾਨ ਖਾਨ ਨੂੰ ਵੀ ਦੇ ਚੁਕਿਆ ਹੈ ਧਮਕੀ
ਏਬੀਪੀ ਸਾਂਝਾ Updated at: 24 Feb 2020 09:55 AM (IST)