ਭਾਰਤ ਆਉਣ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਟਰੰਪ ਨੇ ਇੱਕ ਟਵੀਟ ਕੀਤਾ, ਜਿਸ 'ਚ ਉਸਨੇ ਪੀਐਮ ਮੋਦੀ ਅਤੇ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਦਾ ਜ਼ਿਕਰ ਕੀਤਾ ਹੈ। ਡੋਨਾਲਡ ਟਰੰਪ ਨੇ ਟਵੀਟ ਕੀਤਾ, "ਮੈਨੂੰ ਲਗਦਾ ਹੈ ਕਿ ਇਹ ਇੱਕ ਵੱਡਾ ਸਨਮਾਨ ਹੈ। ਮਾਰਕ ਜੁਕਰਬਰਗ ਨੇ ਹਾਲ ਹੀ 'ਚ ਕਿਹਾ ਸੀ ਕਿ ਡੋਨਾਲਡ ਟਰੰਪ ਫੇਸਬੁੱਕ 'ਤੇ ਨੰਬਰ 1 ਹਨ। ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੂਜੇ ਸਥਾਨ 'ਤੇ ਹਨ। ਦਰਅਸਲ, ਮੈਂ ਅਗਲੇ ਦੋ ਹਫਤਿਆਂ 'ਚ ਭਾਰਤ ਜਾ ਰਿਹਾ ਹਾਂ।"
ਬੁੱਧਵਾਰ ਨੂੰ ਆਪਣੇ ਟਵੀਟ 'ਚ ਮੋਦੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਕਾਫੀ ਅਹਿਮ ਹੈ ਅਤੇ ਇਹ ਭਾਰਤ-ਅਮਰੀਕਾ ਦੀ ਦੋਸਤੀ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਸਾਬਤ ਹੋਏਗੀ। ਟਰੰਪ ਨੇ ਇੱਕ ਸਵਾਲ ਦੇ ਜਵਾਬ 'ਚ ਸੰਕੇਤ ਦਿੱਤਾ ਕਿ ਉਹ ਭਾਰਤ ਨਾਲ ਵਪਾਰ ਸਮਝੌਤੇ ‘ਤੇ ਦਸਤਖ਼ਤ ਕਰਨ ਲਈ ਤਿਆਰ ਹੈ।