ਨਵੀਂ ਦਿੱਲੀ: 15 ਅਕਤੂਬਰ ਤੋਂ ਸਿਨੇਮਾ ਘਰ ਖੁੱਲ੍ਹ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਕੁਝ ਸ਼ਰਤਾਂ ਨਾਲ 15 ਅਕਤੂਬਰ ਤੋਂ ਥੀਏਟਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ। ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਿਨੇਮਾਘਰਾਂ 'ਚ ਕੰਮ ਕਰਨ ਲਈ ਸਿਹਤ ਮੰਤਰਾਲੇ ਕੋਲ ਐਸਓਪੀ ਤਿਆਰ ਕੀਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਿਨੇਮਾਘਰਾਂ ਦੀ ਐਸਓਪੀ. ਜਾਰੀ ਕੀਤੀ ਹੈ, ਜੋ ਥੀਏਟਰ ਖੋਲ੍ਹਣ ਸਮੇਂ ਪਾਲਣ ਕੀਤੇ ਜਾਣ ਵਾਲੇ ਨਿਯਮਾਂ ਬਾਰੇ ਦੱਸਦੀ ਹੈ।

ਮੰਤਰਾਲੇ ਵਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਸਿਨੇਮਾ ਹਾਲ ਦੀ ਕੁਲ ਸਮਰੱਥਾ ਦੇ ਸਿਰਫ 50 ਪ੍ਰਤੀਸ਼ਤ ਨੂੰ ਬੈਠਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ, ਸਿਨੇਮਾ ਹਾਲ ਦੇ ਅੰਦਰ ਫੇਸ ਮਾਸਕ ਲਾਜ਼ਮੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਈ ਨਿਯਮਾਂ ਬਾਰੇ ਦੱਸਿਆ ਹੈ। ਰਾਜ ਸਰਕਾਰ ਆਪਣੇ ਆਪ ਸਿਨੇਮਾ ਘਰ ਖੋਲ੍ਹਣ ਦੀ ਤਾਰੀਕ ਤੈਅ ਕਰ ਸਕਦੀ ਹੈ, ਜਿਸ 'ਚ ਕਈ ਰਾਜਾਂ ਨੇ 30 ਅਕਤੂਬਰ ਤੱਕ ਥੀਏਟਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਆਡੀਟੋਰੀਅਮ ਦਾ 50 ਪ੍ਰਤੀਸ਼ਤ ਤੋਂ ਵੱਧ ਇਸਤੇਮਾਲ ਨਹੀਂ ਕੀਤਾ ਜਾਵੇਗਾ, ਯਾਨੀ ਦਰਸ਼ਕ ਸਿਰਫ 50 ਪ੍ਰਤੀਸ਼ਤ ਸੀਟਾਂ 'ਤੇ ਬੈਠ ਸਕਣਗੇ। ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਕਰਨ ਲਈ ਇਹ ਵੀ ਕਿਹਾ ਗਿਆ ਹੈ ਅਤੇ ਸੀਟਾਂ ਨੂੰ ਪਹਿਲਾਂ ਹੀ ਮਾਰਕ ਲਗਾਉਣਾ ਲਾਜ਼ਮੀ ਹੈ ਤਾਂ ਜੋ ਸਰੋਤਿਆਂ ਨੂੰ ਉਥੇ ਆਪਣੇ ਅਨੁਸਾਰ ਬੈਠਣਾ ਨਾ ਪਵੇ। ਇਸ ਤੋਂ ਇਲਾਵਾ ਥੀਏਟਰ 'ਚ ਹੈਂਡ ਸੈਨੀਟਾਈਜ਼ਰ ਤੇ ਹੱਥਾਂ ਦੀ ਸਫਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ