ਮੋਗਾ: ਅੱਜ ਯਾਨੀ 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਪਹਿਲੀ ਵਰ੍ਹੇਗੰਢ ਹੈ। ਜਿਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਵੀ ਉਭਰ ਕੇ ਸਾਹਮਣੇ ਆ ਰਿਹਾ ਹੈ। ਅਸਲ 'ਚ ਜਵਾਨਾਂ ਦੀ ਸ਼ਹਾਦਤ ਸਮੇਂ ਸਰਕਾਰਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਕਈ ਵੱਡੇ-ਵੱਡੇ ਵਾਅਦੇ ਕੀਤੇ ਸੀ। ਜੋ ਅਜੇ ਤਕ ਅਧੂਰੇ ਹਨ। ਦੱਸ ਦਈਏ ਕਿ ਪੁਲਵਾਮਾ ਹਮਲੇ 'ਚ ਸ਼ਹੀਦਾਂ 'ਚ ਇੱਕ ਮੋਗਾ ਦਾ ਜੈਮਲ ਸਿੰਘ ਵੀ ਸੀ।
ਮੋਗਾ ਦੇ ਰਹਿਣ ਵਾਲੇ ਜੈਮਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਰੇ ਦੇ ਸ਼ਹੀਦ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਕਿਸੇ ਨੇ ਰਾਬਤਾ ਨਹੀਂ ਕੀਤਾ। ਸਰਕਾਰ ਦੀ ਪਾਲਿਸੀ ਮੁਤਾਬਕ 12 ਲੱਖ ਰੁਪਏ ਚੋਂ ਵੀ ਸਿਰਫ ਸੱਤ ਲੱਖ ਰੁਪਏ ਹੀ ਉਨ੍ਹਾਂ ਨੂੰ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਖਾਲਸਾ ਐਡ ਵੱਲੋਂ 5000 ਰੁਪਏ ਅਤੇ ਮੋਗਾ ਦੀ ਹੋਰ ਦੋ ਸਮਾਜਸੇਵੀ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ 10-10 ਹਜ਼ਾਰ ਰੁਪਏ ਪੈਂਸ਼ਨ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸ਼ਹੀਦ ਦੀ ਪਤਨੀ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਦਾਖਲਾ ਪੰਜਾਬ ਸਰਕਾਰ ਨੇ ਕਰਵਾ ਤਾਂ ਦਿੱਤਾ ਪਰ ਉਸ ਦੀ ਫੀਸ ਨਹੀਂ ਭਰੀ ਗਈ। ਜਿਸ ਤੋਂ ਬਾਅਦ ਮੈਨੇਜਮੈਂਟ ਨੇ ਹੀ ਬੇਟੇ ਗੁਰਪ੍ਰਕਾਸ਼ ਸਿੰਘ ਨੂੰ ਮੁਫਤ ਸਿੱਖਿਆ ਦਾ ਫੈਸਲਾ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਆਪ ਸਾਂਸਦ ਮੈਂਬਰ ਭਗਵੰਤ ਮਾਨ ਨੇ ਉਨ੍ਹਾਂ ਨੂੰ ਘਰ ਆ ਵਾਅਦਾ ਕੀਤਾ ਸੀ ਪਿੰਡ 'ਚ ਸ਼ਹੀਦ ਦੇ ਨਾਂ ਦਾ ਇੱਕ ਖੇਡ ਸਟੇਡੀਅਮ ਅਤੇ ਛਾਦਗਾਰੀ ਗੇਟ ਬਣਵਾਇਆ ਜਾਵੇਗਾ। ਜਿਸ ਦਾ ਅਜੇ ਤਕ ਕੋਈ ਨਾਮੋ-ਨਿਸ਼ਾਨ ਨਹੀਂ ਹੈ।
ਪੁਲਵਾਮਾ ਸ਼ਹੀਦਾਂ ਦੇ ਪਰਿਵਾਰ ਨਾਲ ਕੀਤੇ ਵਾਅਦੇ ਭੁੱਲੀਆਂ ਸਰਕਾਰਾਂ, ਪਰਿਵਾਰਕ ਮੈਂਬਰਾਂ 'ਚ ਨਿਰਾਸ਼ਾ
ਏਬੀਪੀ ਸਾਂਝਾ
Updated at:
14 Feb 2020 11:57 AM (IST)
ਪਿਛਲੇ ਸਾਲ ਫਰਵਰੀ 'ਚ ਜੰਮੂ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਏ ਸੀ ਜਿਨ੍ਹਾਂ 'ਚ ਮੋਗਾ ਦੇ ਪਿੰਡ ਗਲੋਟੀ ਦਾ ਜੈਮਲ ਸਿੰਘ ਵੀ ਸ਼ਾਮਲ ਸੀ। ਜੈਮਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਸੂਬਾ ਸਰਕਾਰ ਨੇ ਕਈ ਵਾਅਦੇ ਤਾਂ ਕੀਤੇ ਪਰ ਉਨ੍ਹਾਂ ਦੇ ਪੂਰਾ ਹੋਣ 'ਚ ਕਿੰਨਾ ਸਮਾਂ ਲੱਗੇਗਾ ਇਸ ਦੀ ਉੜੀਕ ਪਰਿਵਾਰ ਨੂੰ ਅਜੇ ਤਕ ਹੈ।
- - - - - - - - - Advertisement - - - - - - - - -