ਨਵੀਂ ਦਿੱਲੀ: ਕੇਂਦਰ ਸਰਕਾਰ ਅਜੇ ਵੀ ਕਾਨੂੰਨ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ। ਅੱਜ ਕਿਸਾਨਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਵਿੱਚੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ। ਮੀਟਿੰਗ ਵਿੱਚ ਮੰਤਰੀਆਂ ਨੇ ਜ਼ੋਰ ਦਿੱਤਾ ਕਿ ਸਰਕਾਰ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਹੈ।


ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਕਾਫੀ ਬਹਿਸ ਤੇ ਤਲਖੀ ਵਾਲਾ ਮਾਹੌਲ ਵੀ ਰਿਹਾ। ਮੀਟਿੰਗ ਦੁਪਹਿਰ ਕਰੀਬ 2.30 ਵਜੇ ਸ਼ੁਰੂ ਹੋਈ। ਬੈਠਕ ਦੇ ਕਰੀਬ 2 ਘੰਟੇ ਬਾਅਦ ਲੰਚ ਬ੍ਰੇਕ ਹੋਈ। ਪਹਿਲੇ ਦੌਰ ਦੀ ਮੀਟਿੰਗ ਵਿੱਚ ਕੋਈ ਸਹਿਮਤੀ ਨਜ਼ਰ ਨਹੀਂ ਆਈ।

ਮਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਤੋਮਰ ਕਹਿ ਗਏ ਵੱਡੀ ਗੱਲ, ਕਿਸਾਨਾਂ ਦੇ ਐਲਾਨ ਮਗਰੋਂ ਦਿੱਤਾ ਸੰਕੇਤ

ਸੂਤਰਾਂ ਨੇ ਦੱਸਿਆ ਕਿ ਮੀਟਿੰਗ 'ਚ ਚਰਚਾ ਦੌਰਾਨ ਸਾਹਮਣੇ ਆਇਆ ਹੈ ਕਿ ਸਰਕਾਰ ਦਾ ਰਵੱਈਆ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਨਹੀਂ। ਸਰਕਾਰ ਨੇ ਕਿਹਾ ਹੈ ਕਿ ਜੇਕਰ ਕਿਸਾਨ ਸੋਧਾਂ ਕਰਵਾਉਣਾ ਚਾਹੁੰਦੇ ਹਨ ਤਾਂ ਸਰਕਾਰ ਤਿਆਰ ਹੈ ਪਰ ਕਾਨੂੰਨ ਰੱਦ ਨਹੀਂ ਹੋਣਗੇ।

ਬੀਜੇਪੀ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਕੈਪਟਨ ਸਰਕਾਰ ਦੀ ਸਖਤੀ, ਹਰਜੀਤ ਗਰੇਵਾਲ ਵਿਰੁੱਧ ਡਟਣ ਵਾਲੇ ਨੌਜਾਵਾਨਾਂ ਖਿਲਾਫ ਕੇਸ

ਇਹ ਵੀ ਪਤਾ ਲੱਗਾ ਹੈ ਕਿ ਅੱਜ ਮੰਤਰੀਆਂ ਨੇ ਕਿਸਾਨਾਂ ਨਾਲ ਲੰਗਰ ਨਹੀਂ ਛਕਿਆ। ਪਿਛਲੀ ਵਾਰ ਮੰਤਰੀਆਂ ਨੇ ਆਪਣੀ ਸ਼ਾਹੀ ਭੋਜ ਖਾਣ ਦੀ ਬਜਾਏ ਕਿਸਾਨਾਂ ਨਾਲ ਸਾਦਾ ਲੰਗਰ ਛਕਿਆ ਸੀ। ਇਸ ਨਾਲ ਸਰਕਾਰ ਨੇ ਨਰਮੀ ਦਾ ਸੰਕੇਤ ਦਿੱਤਾ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ