ਨਵੀਂ ਦਿੱਲੀ : ਪਿਛਲੇ 24 ਘੰਟੇ 'ਚ ਦੇਸ਼ 'ਚ 37,012 ਨਵੇਂ ਕੋਰੋਨਾ ਮਰੀਜ਼ਾਂ ਦੀ ਪਛਾਣ ਕੀਤੀ ਗਈ। ਇਲਾਜ ਮਗਰੋਂ 56,985 ਲੋਕ ਠੀਕ ਹੋ ਗਏ ਤੇ 907 ਲੋਕਾਂ ਦੀ ਮੌਤ ਹੋਈ ਹੈ। 17 ਮਾਰਚ ਤੋਂ ਬਾਅਦ ਮਤਲਬ 103 ਦਿਨਾਂ 'ਚ ਪਹਿਲੀ ਵਾਰ ਅਜਿਹੇ ਹੋਇਆ ਹੈ, ਜਦੋਂ ਨਵੇਂ ਮਾਮਲੇ 38,000 ਤੋਂ ਘੱਟ ਹੋ ਗਏ ਹਨ। ਇਸ ਤੋਂ ਪਹਿਲਾਂ 17 ਮਾਰਚ ਨੂੰ 35,838 ਕੇਸ ਸਾਹਮਣੇ ਆਏ ਸਨ।

ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟੇ 'ਚ ਕੁੱਲ ਨਵੇਂ ਮਾਮਲੇ ਸਾਹਮਣੇ ਆਏ : 37,012
ਪਿਛਲੇ 24 ਘੰਟੇ 'ਚ ਕੁੱਲ ਠੀਕ ਹੋਏ ਲੋਕ : 56,985
ਪਿਛਲੇ 24 ਘੰਟੇ 'ਚ ਕੁੱਲ ਮੌਤਾਂ: 907
ਹੁਣ ਤਕ ਕੁੱਲ ਪਾਜ਼ੀਟਿਵ : 3.03 ਕਰੋੜ
ਹੁਣ ਤਕ ਕੁੱਲ ਠੀਕ ਹੋਏ ਲੋਕ : 2.93 ਕਰੋੜ
ਹੁਣ ਤਕ ਕੁੱਲ ਮੌਤਾਂ: 3.97 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ : 5.47 ਲੱਖ

 

10 ਸੂਬਿਆਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 10 ਸੂਬਿਆਂ 'ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਉੜੀਸਾ, ਕਰਨਾਟਕ, ਤਾਮਿਲਨਾਡੂ, ਮਿਜ਼ੋਰਮ, ਗੋਆ ਅਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।

21 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੰਸ਼ਕ ਲੌਕਡਾਊਨ
ਦੇਸ਼ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਤੌਰ 'ਤੇ ਲੌਕਡਾਊਨ ਹੈ। ਛੋਟਾਂ ਦੇ ਨਾਲ-ਨਾਲ ਪਾਬੰਦੀਆਂ ਵੀ ਹਨ। ਇਨ੍ਹਾਂ 'ਚ ਕੇਰਲ, ਬਿਹਾਰ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ ਅਤੇ ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।

ਤੇਲੰਗਾਨਾ ਪੂਰਨ ਲੌਕਡਾਊਨ ਹਟਾਉਣ ਵਾਲਾ ਪਹਿਲਾ ਸੂਬਾ
ਤੇਲੰਗਾਨਾ ਸਰਕਾਰ ਨੇ 20 ਜੂਨ ਤੋਂ ਸੂਬੇ 'ਚ ਲੌਕਡਾਊਨ ਨੂੰ ਪੂਰੀ ਤਰ੍ਹਾਂ ਹਟਾ ਲਿਆ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਾਲੇ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਵਾਲਾ ਤੇਲੰਗਾਨਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇੱਥੇ 1 ਜੁਲਾਈ ਤੋਂ ਸਕੂਲ ਵੀ ਖੋਲ੍ਹੇ ਜਾਣਗੇ।

 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904