ਚੰਡੀਗੜ੍ਹ: ਹਰਿਆਣਾ ਦੇ ਰਾਜ ਨੇਤਾ, ਸਾਬਕਾ ਮੰਤਰੀ ਤੇ ਅਗਰਵਾਲ ਸਮਾਜ ਦੇ ਰਾਸ਼ਟਰੀ ਨੇਤਾ ਮਾਂਗੇਰਾਮ ਗੁਪਤਾ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਜੀਂਦ ਦੇ ਗਾਂਧੀ ਨਗਰ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਨੂੰ ਬੀਤੀ ਰਾਤ ਜੀਂਦ ਲਿਆਂਦਾ ਗਿਆ ਸੀ। ਮੰਗੇਰਾਮ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਬਾਂਖੰਡ ਮਹਾਦੇਵ ਸ਼ਮਸ਼ਾਨ ਘਾਟ ਹਾਂਸੀ ਰੋਡ ਜੀਂਦ ਵਿਖੇ ਕੀਤਾ ਜਾਵੇਗਾ।
ਮਾਂਗੇਰਾਮ ਗੁਪਤਾ ਨੇ ਕੁੱਲ ਅੱਠ ਚੋਣਾਂ ਲੜੀਆਂ, ਜਿਸ 'ਚ ਉਹ ਚਾਰ ਵਾਰ ਜਿੱਤੇ। ਗੁਪਤਾ ਚਾਰ ਵਾਰ ਵਿਧਾਇਕ ਤੇ ਤਿੰਨ ਵਾਰ ਮੰਤਰੀ ਬਣੇ। ਉਹ ਸਿੱਖਿਆ ਅਤੇ ਟ੍ਰਾਂਸਪੋਰਟ ਮੰਤਰੀ, ਵਿੱਤ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਤੌਰ 'ਤੇ ਵੀ ਸੇਵਾਵਾਂ ਦੇ ਚੁੱਕੇ ਹਨ। ਉਹ 1977 'ਚ ਪਹਿਲਾਂ ਆਜ਼ਾਦ ਵਿਧਾਇਕ ਚੁਣੇ ਗਏ, ਫਿਰ ਉਨ੍ਹਾਂ ਨੇ 1991, 2000, 2005 'ਚ ਕਾਂਗਰਸ ਦੀ ਸੀਟ ਜਿੱਤੀ ਤੇ ਵਿਧਾਇਕ ਬਣੇ।
2005 ਤੋਂ ਰਾਜਨੀਤੀ 'ਚ ਜ਼ਿਆਦਾ ਸਰਗਰਮ ਨਹੀਂ ਹੋਏ ਪਰ ਜੀਂਦ ਉਪ ਚੋਣ 'ਚ ਸਾਰੀਆਂ ਪਾਰਟੀਆਂ ਨੇ ਚੋਣ ਲੜਨ ਲਈ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਸੀ। ਉਦੋਂ ਤੋਂ ਹੀ ਉਹ ਰਾਜਨੀਤੀ ਵਿੱਚ ਸਰਗਰਮ ਨਜ਼ਰ ਆਏ ਸੀ। ਉਨ੍ਹਾਂ ਦੇ ਬੇਟੇ ਮਹਾਬੀਰ ਗੁਪਤਾ ਨੇ ਜੇਜੇਪੀ ਵ੍ਹਲੋਂ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਲੜੀ ਸੀ, ਪਰ ਉਹ ਬੀਜੇਪੀ ਦੇ ਕ੍ਰਿਸ਼ਨਾ ਮਿੱਢਾ ਤੋਂ ਕਰੀਬ 12,000 ਵੋਟਾਂ ਨਾਲ ਹਾਰ ਗਏ ਸੀ।
ਹਰਿਆਣਾ ਦੇ ਸਾਬਕਾ ਮੰਤਰੀ ਦੀ ਮੌਤ
ਏਬੀਪੀ ਸਾਂਝਾ
Updated at:
06 Mar 2020 11:40 AM (IST)
ਹਰਿਆਣਾ ਦੇ ਰਾਜ ਨੇਤਾ, ਸਾਬਕਾ ਮੰਤਰੀ ਤੇ ਅਗਰਵਾਲ ਸਮਾਜ ਦੇ ਰਾਸ਼ਟਰੀ ਨੇਤਾ ਮਾਂਗੇਰਾਮ ਗੁਪਤਾ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਜੀਂਦ ਦੇ ਗਾਂਧੀ ਨਗਰ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ।
- - - - - - - - - Advertisement - - - - - - - - -