ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਪ੍ਰਕੋਪ ਨਿਰੰਤਰ ਵਧ ਰਿਹਾ ਹੈ। ਹੁਣ ਤੱਕ 223 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ ਤੇ 67,00 ਲੋਕਾਂ ਦੀ ਅਜੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। 223 ਵਿੱਚੋਂ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਸਾਰਿਆਂ ਦੀ ਉਮਰ 64 ਸਾਲ ਤੋਂ ਉਪਰ ਸੀ। ਇਸ ਦੇ ਨਾਲ ਹੀ 23 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਤੇ ਘਰ ਪਰਤ ਗਏ ਹਨ। 223 ਲੋਕਾਂ ‘ਚ ਵਿਦੇਸ਼ੀ ਮੂਲ ਦੇ 32 ਨਾਗਰਿਕ ਵੀ ਸ਼ਾਮਲ ਹਨ।

ਦੁਨੀਆ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਦੋ ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ। ਨਿਊਜ਼ ਏਜੰਸੀ ਏਐਫਪੀ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ 10,000 ਲੋਕਾਂ ਦੀ ਮੌਤ ਕੋਰੋਨਾਵਾਇਰਸ ਨਾਲ ਸੰਕਰਮਿਤ ਕਾਰਨ ਹੋਈ ਹੈ।

ਅੱਜ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਵਾਇਰਸ ਬਹੁਤ ਜ਼ਿਆਦਾ ਸੰਕਰਾਮਕ ਹੈ, ਵਿਕਸਤ ਦੇਸ਼ਾਂ ਸਣੇ 160 ਦੇਸ਼ ਇਸ ਤੋਂ ਪ੍ਰਭਾਵਤ ਹਨ। ਉਨ੍ਹਾਂ ਕਿਹਾ ਕਿ ਕੋਵੀਡ-19 ਨਾਲ ਨਜਿੱਠਣ ‘ਚ ਆਪਸੀ ਦੂਰੀ ਬਣਾਈ ਰੱਖਣਾ ਹੀ ਮੁਢਲਾ ਬਚਾਅ ਹੈ। ਕਿਸੇ ਵੀ ਕਿਸਮ ਦੇ ਪ੍ਰਸ਼ਨ ਲਈ ਟੋਲ-ਫਰੀ ਨੰਬਰ 1075 ‘ਤੇ ਕਾਲ ਕਰੋ।

ਸਿਹਤ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਨਤਕ ਕਰਫਿਊ ਦੀ ਮੰਗ ਕੀਤੀ ਹੈ, ਇੱਕ ਦਿਨ ਦਾ ਸਹਿਯੋਗ ਸੰਕਰਮਣ ਦੇ ਫੈਲਣ ਨੂੰ ਰੋਕਣ ‘ਚ ਮਦਦ ਕਰੇਗਾ। ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ।