ਪਾਲਨਪੁਰ: ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਤੋਂ ਖ਼ੁਦਕੁਸ਼ੀ ਦੀ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਸ਼ਨੀਵਾਰ ਸਵੇਰੇ ਇਕ ਔਰਤ ਨੇ ਆਪਣੀਆਂ ਚਾਰ ਬੇਟੀਆਂ ਸਮੇਤ ਨਰਮਦਾ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸ ਕਾਰਨ ਔਰਤ ਅਤੇ ਉਸ ਦੀਆਂ ਦੋ ਧੀਆਂ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈਆਂ। ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਥਾਰਡ ਤਾਲੁਕ ਦੇ ਪਿੰਡ ਛੋਟਾ ਨੇਸਦਾ ਦੀ ਹੈ ਅਤੇ ਔਰਤ ਦੀ ਪਛਾਣ 29 ਸਾਲਾ ਦੇਵਲੀਬੇਨ ਪਰਮਾਰ ਵਜੋਂ ਹੋਈ ਹੈ।

 

ਥਾਰਡ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ, “ਔਰਤ ਨੇ ਆਪਣੀਆਂ ਚਾਰ ਬੇਟੀਆਂ ਨਾਲ ਨਰਮਦਾ ਨਦੀ ਨਾਲ ਜੁੜੀ ਨਹਿਰ ਵਿੱਚ ਛਾਲ ਮਾਰ ਦਿੱਤੀ। ਔਰਤ ਅਤੇ ਉਸ ਦੀਆਂ ਦੋ ਬੇਟੀਆਂ (ਜਿਨ੍ਹਾਂ ਦੀ ਉਮਰ ਤਿੰਨ ਤੋਂ ਛੇ ਸਾਲ ਦੇ ਵਿਚਕਾਰ ਹੈ) ਦੀ ਮੌਤ ਹੋ ਗਈ, ਜਦਕਿ ਦੋ ਲੜਕੀਆਂ ਰਾਹਗੀਰਾਂ ਨੇ ਬਚਾਈਆਂ।

 

ਦਰਅਸਲ ਕੁਝ ਲੋਕਾਂ ਨੇ ਔਰਤ ਨੂੰ ਕੁੱਦਦੇ ਵੇਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੋ ਬੱਚਿਆਂ ਨੂੰ ਡੁੱਬਣ ਤੋਂ ਬਚਾ ਲਿਆ। ਹਾਲਾਂਕਿ, ਮਾਂ ਅਤੇ ਦੋ ਹੋਰ ਧੀਆਂ ਵਹਿ ਕੇ ਅੱਗੇ ਨਿਕਲ ਗਈਆਂ, ਜਿਸ ਕਾਰਨ ਉਹ ਉਨ੍ਹਾਂ ਨੂੰ ਨਹੀਂ ਬਚਾ ਸਕੇ। ਚਾਰੇ ਲੜਕੀਆਂ 10 ਸਾਲ ਤੋਂ ਘੱਟ ਉਮਰ ਦੀਆਂ ਹਨ।

 

ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਔਰਤ ਨੇ ਆਪਣੇ ਅਤੇ ਆਪਣੀਆਂ ਧੀਆਂ ਨਾਲ ਅਜਿਹਾ ਕਿਉਂ ਕੀਤਾ। ਅਧਿਕਾਰੀ ਨੇ ਕਿਹਾ ਕਿ ਪੁਲਿਸ ਇਸ ਸਖਤ ਕਦਮ ਚੁੱਕਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।